ਏਅਰ ਇੰਡੀਆ ਨੇ ਤਿੰਨ ਸਰਕਾਰੀ ਤੇਲ ਕੰਪਨੀਆਂ ਦੇ 4500 ਕਰੋੜ ਰੁਪਏ ਦੇਣੇ ਹਨ । ਜਿੰਨ੍ਹਾ ਦਾ ਪਿਛਲੇ 7 ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ ਗਿਆ । ਜਿਸ ਕਾਰਨ ਹੁਣ ਦੇਸ਼ ਦੇ 6 ਹਵਾਈ ਅੱਡਿਆਂ ਤੋਂ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਤੇਲ ਤੋਂ ਕੋਰਾ ਜਵਾਬ ਮਿਲ ਰਿਹਾ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ , ਭਾਰਤ ਪੈਟਰੋਲੀਅਮ ਕਾਰਪ ਲਿਮਿਟਡ ਅਤੇ ਹਿੰਦਸਤਾਨ ਪੈਟਰੋਲੀਅਮ ਕਾਰਪ ਲਿਮਿਟਡ ਨੇ ਵੀਰਵਾਰ ਤੋਂ ਕੋਚੀ , ਪੁਣੇ, ਪਟਨਾ , ਰਾਂਚੀ , ਵਿਸ਼ਾਖਾਪਟਨਮ ਅਤੇ ਮੁਹਾਲੀ ਹਵਾਈ ਅੱਡਿਆਂ ਤੋਂ ਤੇਲ ਦੀ ਸਪਲਾਈ ਰੋਕ ਦਿੱਤੀ ਹੈ।
ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਨੂੰ 90 ਦਿਨ ਦਾ ਕਰੈਡਿਟ ਪੀਰੀਅਡ ਦਿੱਤਾ ਜਾਂਦਾ ਹੈ ਪਰ 200 ਦਿਨ ਬੀਤ ਜਾਣ ਮਗਰੋਂ ਵੀ ਭੁਗਤਾਨ ਨਹੀਂ ਕੀਤਾ ਗਿਆ ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ 60 ਕਰੋੜ ਰੁਪਏ ਭੁਗਤਾਨ ਕਰਨ ਦੀ ਗੱਲ ਆਖੀ ਹੈ ਜੋ ਸਮੁੰਦਰ ਵਿੱਚ ਬੂੰਦ ਪਾਉਣ ਦੇ ਬਰਾਬਰ ਹੈ।
ਘਾਟੇ ਨਾਲ ਜੂਝ ਰਹੀ ਏਅਰ ਇੰਡੀਆ ਵਿੱਚੋਂ ਸਰਕਾਰ ਆਪਣੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ ਅਤੇ 76% ਸ਼ੇਅਰ ਵੇਚਣ ਲਈ ਪਿਛਲੇ ਸਾਲ ਬੋਲੀ ਕੀਤੀ ਗਈ ਸੀ ਪਰ ਕੋਈ ਖਰੀਦਾਰ ਨਹੀਂ ਮਿਲਿਆ ।
ਏਅਰ ਇੰਡੀਆ ਤੇ ਹੁਣ ਤੱਕ 58,000 ਕਰੋੜ ਦਾ ਕਰਜ਼ਾ ਹੈ।
ਏਅਰ ਇੰਡੀਆ ਦੇ ਜਹਾਜਾਂ ਨੂੰ 6 ਏਅਰਪੋਰਟ ਤੋਂ ਤੇਲ ਨਹੀਂ ਮਿਲੇਗਾ
Real Estate