ਸੁਭਾਸ਼ ਚੰਦਰ ਬੋਸ ਤੇ ਭਗਤ ਸਿੰਘ ਨਾਲ ਸਾਵਰਕਰ ਦੀ ਮੂਰਤੀ ਲਗਾਉਣ ਤੇ ਵਿਵਾਦ

1098

ਆਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਵੱਲੋਂ ਬੀਤੇ ਦਿਨ ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਨੇੜੇ ਰੱਖੀਆਂ ਗਈਆਂ ਭਗਤ ਸਿੰਘ, ਸੁਭਾਸ਼ ਸੰਦਰ ਬੋਸ ਤੇ ਵੀਰ ਸਾਵਰਕਰ ਦੀਆਂ ਮੂਰਤੀਆਂ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਇਨ੍ਹਾਂ ਮੂਰਤੀਆਂ ਨੂੰ ਡੂਸੂ ਦੇ ਦਫ਼ਤਰ ਵਿੱਚ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਆਲੋਚਨਾ ਹੋਣ ਮਗਰੋਂ ਏਬੀਵੀਪੀ ਹੁਣ ਇਹ ਤਿੰਨੇ ਮੂਰਤੀਆਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੇ ਦਫ਼ਤਰ ਵਿਖੇ ਤਬਦੀਲ ਕਰ ਦੇਵੇਗੀ। ਏਬੀਵੀਪੀ ਨੇ ਇਰਾਦਾ ਕੀਤਾ ਕਿ ਹੈ ਕਿ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ ਹੀ ਸਥਾਨ ਤੈਅ ਕਰਨ ਮਗਰੋਂ ਹੀ ਮੂਰਤੀਆਂ ਸਥਾਪਤ ਕੀਤੀਆਂ ਜਾਣ। ਬੀਤੇ ਦਿਨ ਇਨ੍ਹਾਂ ਮੂਰਤੀਆਂ ਨੂੰ ਬਿਨ੍ਹਾ ਆਗਿਆ ਉੱਤਰੀ ਕੈਂਪਸ ਵਿੱਚ ਸਥਾਪਤ ਕਰਨ ਦਾ ਪਤਾ ਲੱਗਦੇ ਹੀ ਐਨਐੈੱਸਯੂਆਈ ਤੇ ਖੱਬੀਆਂ ਧਿਰਾਂ ਨੇ ਵਿਰੋਧ ਕੀਤਾ ਤੇ ਕਿਹਾ ਕਿ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਨਾਲ ਸਾਵਰਕਰ ਦੀ ਮੂਰਤੀ ਨਹੀਂ ਰੱਖੀ ਜਾ ਸਕਦੀ। ਵਿਰੋਧੀ ਧਿਰਾਂ ਇਸ ਤਰ੍ਹਾਂ ਮੂਰਤੀਆਂ ਰੱਖਣ ਨੂੰ ਡੂਸੂ ਚੋਣਾਂ ਦੌਰਾਨ ਸੰਟਟ ਕਰਾਰ ਦਿੱਤਾ ਹੈ।

Real Estate