ਮੀਕਾ ਸਿੰਘ ਨੇ ਮੁਆਫੀ ਮੰਗ ਕੇ ਛੁਡਾ ਲਿਆ ਖਹਿੜਾ !

1133

ਗਾਇਕ ਮੀਕਾ ਸਿੰਘ ਉਤੇ ਲੱਗੀ ਪਾਬੰਦੀ ਫਿਲਮ ਕਲਾਕਾਰਾਂ ਦੇ ਸੰਗਠਨ ਨੇ ਹਟਾ ਲਈ ਹੈ। ਗਾਇਕ ਨੇ ਪਾਕਿਸਤਾਨ ਵਿਚ ਪ੍ਰੋਗਰਾਮ ਪੇਸ਼ ਕਰਲ ਲਈ ਬੁੱਧਵਾਰ ਨੂੰ ਮੁਆਫੀ ਮੰਗ ਲਈ। ਮੀਕਾ ਸਿੰਘ ਦੇ ਬਿਆਨ ਬਾਅਦ ਫੈਡਰੇਸ਼ਨ ਆਫ ਵੇਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਉਨ੍ਹਾਂ ਉਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ।ਗਾਇਕ ਨੇ ਕਰਾਚੀ ਵਿਚ ਇਕ ਵਿਆਹ ਵਿਚ ਪ੍ਰੋਗਰਾਮ ਪੇਸ਼ ਕੀਤਾ ਸੀ ਜਿਸਦੇ ਬਾਅਦ ਫੈਡਰੇਸ਼ਨ ਨੇ ਮੀਕਾ ਸਿੰਘ ਉਤੇ ਪਾਬੰਦੀ ਲਗਾ ਦਿੱਤੀ ਸੀ। ਸੰਗਠਨ ਨੇ ਕਿਹਾ ਸੀ ਕਿ ਉਸਦੇ ਮੈਂਬਰ ਮੀਕਾ ਸਿੰਘ ਕੌਨਸਰਟ ਅਤੇ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ। ਪ੍ਰੈਸ ਕਾਨਫਰੰਸ ਕਰਕੇ ਮੀਕਾ ਸਿੰਘ ਨੇ ਦਾਅਵਾ ਕੀਤਾ ਕਿ ਇਹ ਅਚਨਚੇਤ ਹੈ ਕਿ ਕਰਾਚੀ ਵਿਚ ਉਨ੍ਹਾਂ ਦਾ ਪ੍ਰੋਗਰਾਮ ਅਜਿਹੇ ਸਮੇਂ ਹੋਇਆ ਜਦੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਬਾਅਦ ਭਾਰਤ–ਪਾਕਿ ਵਿਚ ਤਣਾਅ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਗਲਤੀ ਕੀਤੀ ਹੈ ਤਾਂ ਮੈਂ ਫੇਡਰੇਸ਼ਨ ਅਤੇ ਪੂਰੇ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਐਫਡਬਲਿਊਸੀਈ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਉਸਨੇ ਗਾਇਕ ਉਤੋਂ ਪਾਬੰਦੀ ਹਟਾ ਦਿੱਤੀ ਹੈ।

Real Estate