ਗੱਡੀ ਦੀ ਮੂਹਰਲੀ ਸੀਟ ਤੇ ਬੈਠਣ ਪਿੱਛੇ ਲੜੇ ਦੋ ਪੁਲਸੀਏ

6626

ਕਾਨਪੁਰ ਦੇ ਬਿਠੂਰ ਥਾਣਾ ਇਲਾਕੇ ‘ਚ ਦੋ ਪੁਲਿਸ ਮੁਲਾਜ਼ਮ ਸਰਕਾਰੀ ਗੱਡੀ ਦੀ ਅਗਲੀ ਸੀਟ ‘ਤੇ ਬੈਠਣ ਨੂੰ ਲੈ ਕੇ ਦੋਵੇਂ ਇੱਕ ਦੂਜੇ ਦੀ ਕੁੱਟਮਾਰ ਕਰਨ ਲੱਗ ਗਏ।ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਿਠੂਰ ਥਾਣਾ ਖੇਤਰ ‘ਚ ਚੱਲਣ ਵਾਲੀਆਂ ‘ਯੂਪੀ 100’ ਵਿਚ ਸੁਨੀਲ ਅਤੇ ਰਾਜੇਸ਼ ਨਾਂ ਦੇ ਸਿਪਾਹੀ ਤੈਨਾਤ ਹਨ। ਦੋਵੇਂ ਸਿਪਾਹੀ ਨਸ਼ੇ ਦੀ ਹਾਲਤ ‘ਚ ਇਨੋਵਾ ਕਾਰ ਦੀ ਅਗਲੀ ਸੀਟ ‘ਤੇ ਬੈਠਣ ਲਈ ਭਿੜ ਗਏ। ਸਿਪਾਹੀਆਂ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਕਾਰ ਤੋਂ ਉਤਰ ਕੇ ਸੜਕ ਵਿਚਕਾਰ ਇਕ-ਦੂਜੇ ਨਾਲ ਲੜਨ ਲੱਗੇ। ਦੋਵੇਂ ਲੜਦੇ-ਲੜਦੇ ਸੜਕ ਦੇ ਕੰਢੇ ਖਤਾਨਾਂ ‘ਚ ਚਲੇ ਜਾਂਦੇ ਹਨ। ਦੋਵਾਂ ਨੂੰ ਮਾਰਕੁੱਟ ਕਰਦਿਆਂ ਵੇਖ ਤੀਜਾ ਸਿਪਾਹੀ ਉਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦਾ ਹੈ। ਸੜਕ ਤੋਂ ਗੁਜਰ ਰਹੇ ਲੋਕਾਂ ਨੇ ਪੁਲਿਸ ਦੇ ਝਗੜੇ ਦਾ ਵੀਡੀਓ ਵੀ ਬਣਾਇਆ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ।

Real Estate