ਕੀ ਟਰੰਪ ਪੂਰੀ ਦੁਨੀਆ ਦੇ ‘ਪੁਲਿਸਕਰਮੀ’ ਹਨ ਜਾਂ ‘ਚੌਧਰੀ’ ?

1200

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੱਲਬਾਤ ‘ਤੇ ਹੈਰਾਨੀ ਜ਼ਾਹਿਰ ਕਰਦੇ ਹੋਏ ਅਸਦੁਦੀਨ ਓਵੈਸੀ ਨੇ ਕਿਹਾ ਕਿ ਪੀਐਮ ਮੋਦੀ ਵੱਲੋਂ ਟਰੰਪ ਨਾਲ ਗੱਲ ਕਰਨ ਅਤੇ ਇਕ ਦੋ-ਪੱਖੀ ਮੁੱਦੇ ‘ਤੇ ਚਰਚਾ ਕਰਨ ‘ਤੇ ਉਹਨਾਂ ਨੂੰ ਹੈਰਾਨੀ ਹੋਈ ਹੈ। ਉਹਨਾਂ ਕਿਹਾ ਕਿ ਪੀਐਮ ਮੋਦੀ ਦੇ ਇਸ ਕਦਮ ਨਾਲ ਜੋ ਟਰੰਪ ਨੇ ਪਹਿਲਾ ਕਸ਼ਮੀਰ ‘ਤੇ ਦਾਅਵਾ ਕੀਤਾ ਸੀ ਉਸ ਦੀ ਪੁਸ਼ਟੀ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਦੋ-ਪੱਖੀ ਮੁੱਦਾ ਹੈ, ਇਸ ‘ਤੇ ਤੀਜੇ ਪੱਖ ਨੂੰ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਹੈ। ਓਵੈਸੀ ਨੇ ਪੁੱਛਿਆ ਕਿ ਕੀ ਟਰੰਪ ਪੂਰੀ ਦੁਨੀਆ ਦੇ ‘ਪੁਲਿਸਕਰਮੀ’ ਹਨ ਜਾਂ ‘ਚੌਧਰੀ’। ਉਹਨਾਂ ਕਿਹਾ ਕਿ ‘ਅਸੀਂ ਸ਼ੁਰੂ ਤੋਂ ਇਹ ਕਹਿੰਦੇ ਰਹੇ ਹਾਂ ਕਿ ਕਸ਼ਮੀਰ ਦੋ-ਪੱਖੀ ਮੁੱਦਾ ਹੈ। ਭਾਰਤ ਦਾ ਇਸ ‘ਤੇ ਬਹੁਤ ਹੀ ਸਥਿਰ ਰੁੱਖ ਹੈ, ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਨ ਅਤੇ ਇਸ ਦੀ ਸ਼ਿਕਾਇਤ ਕਰਨ ਦੀ ਕੀ ਲੋੜ ਦੀ’। ਜ਼ਿਕਰਯੋਗ ਹੈ ਕਿ ਪਾਕਿਸਤਾਨ ਨਾਲ ਕਸ਼ਮੀਰ ਨੂੰ ਲੈ ਕੇ ਜਾਰੀ ਤਣਾਅ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ‘ਤੇ ਗੱਲ ਕੀਤੀ ਸੀ। ਦੋਵਾਂ ਵਿਚਕਾਰ ਲਗਭਗ 30 ਮਿੰਟ ਤੱਕ ਗੱਲ ਹੋਈ। ਇਸ ਦੌਰਾਨ ਦੋ-ਪੱਖੀ ਸਬੰਧਾਂ ਅਤੇ ਆਪਸੀ ਸਹਿਯੋਗ ਨੂੰ ਲੈ ਕੇ ਵੀ ਚਰਚਾ ਹੋਈ।

Real Estate