ਸੀਬੀਆਈ ਨੇ ਕੰਧ ਟੱਪ ਕੇ ਗ੍ਰਿਫ਼ਤਾਰ ਕੀਤਾ ਸਾਬਕਾ ਗ੍ਰਹਿ ਮੰਤਰੀ

1269

24 ਘੰਟਿਆਂ ਦੀ ਭੱਜਦੌੜ ਮਗਰੋਂ ਸੀਬੀਆਈ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸਿਖਰਲੇ ਆਗੂ ਪੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਹੈ ।
ਸੁਪਰੀਮ ਕੋਰਟ ਵੱਲੋਂ ਜਦੋਂ ਸਾਬਕਾ ਗ੍ਰਹਿ ਮੰਤਰੀ ਨੂੰ ਕੋਈ ਰਾਹਤ ਨਾ ਮਿਲੀ ਤਾਂ ਉਸਨੇ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ , ਜਿਸ ਵਿੱਚ ਉਸਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਮੋਦੀ ਸਰਕਾਰ ‘ਤੇ ਬਦਲੇ ਦੀ ਕਾਰਵਾਈ ਕਰਨ ਦਾ ਦੋਸ਼ ਲਾਇਆ ਸੀ ।
ਅਦਾਲਤ ਕੋਲੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਸੀਬੀਆਈ ਨੇ ਚਿਦੰਬਰਮ ਨੂੰ ਉਹਨਾ ਦੇ ਦਿੱਲੀ ਸਥਿਤ ਵਿੱਚੋਂ ਹਿਰਾਸਤ ਵਿੱਚ ਲਿਆ ਹੈ।

ਸੀਬੀਆਈ ਦੀ ਟੀਮ ਲਈ ਜਦੋਂ ਗੇਟ ਨਾ ਖੁੱਲਿਆ ਤਾਂ ਸੀਬੀਆਈ ਅਧਿਕਾਰੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਈ। ਇਸ ਮੌਕੇ ਈਡੀ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ।

ਚਿਦੰਬਰਮ ਦੇ ਘਰ ਦੇ ਬਾਹਰ ਉਨ੍ਹਾਂ ਦੇ ਸਮਰਥਕ ਅਤੇ ਕੁਝ ਵਿਰੋਧੀ ਵੀ ਪਹੁੰਚੇ ਹੋਏ ਸਨ। ਸੀਬੀਆਈ ਨੇ ਦਿੱਲੀ ਪੁਲਿਸ ਵੀ ਤੈਨਾਤ ਕਰਵਾ ਲਈ ਸੀ।

Real Estate