ਭਾਰਤੀ ਪਾਇਲਟ ਨੂੰ ਫੜਨ ਵਾਲੇ ਪਾਕਿਸਤਾਨੀ ਅਫ਼ਸਰ ਦੇ ਮਾਰੇ ਜਾਣ ਦੀਆਂ ਖ਼ਬਰਾਂ

1366

ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਫੜ੍ਹਨ ਵਾਲੇ ਪਾਕਿਸਤਾਨੀ ਕਮਾਂਡਰ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਮਾਰੇ ਜਾਣ ਦੀਆਂ ਖ਼ਬਰਾਂ ਹਨ। ਐੱਲਓਸੀ ‘ਤੇ ਭਾਰਤੀ ਸੁਰੱਖਿਆ ਬਲਾਂ ਦੀ ਗੋਲੀਬਾਰੀ ‘ਚ ਸੂਬੇਦਾਰ ਅਹਿਮਦ ਖਾਨ ਮਾਰਿਆ ਗਿਆ।
ਫਰਵਰੀ ‘ਚ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ‘ਚ ਕਰੈਸ ਹੋ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਆਰਮੀ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਫੌਜ ਦੇ ਸਪੈਸ਼ਲ ਸਰਵਿਸ ਗਰੁੱਪ ਦੇ ਸੂਬੇਦਾਰ ਅਹਿਮਦ ਖਾਨ ਨੂੰ ਭਾਰਤੀ ਫੌਜ ਵੱਲੋਂ ਕੰਟਰੋਲ ਰੇਖਾ ਦੇ ਨਕਿਆਲ ਸੈਕਟਰ ‘ਚ 17 ਅਗਸਤ ਨੂੰ ਉਸ ਸਮੇਂ ਢੇਰ ਕਰ ਦਿੱਤਾ ਗਿਆ ਜਿਸ ਸਮੇਂ ਉਹ ਦਹਿਸ਼ਤ-ਗਰਦਾ ਨੂੰ ਭਾਰਤ ‘ਚ ਐਂਟਰੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਅਹਿਮਦ ਖ਼ਾਨ ਦੀ ਡਿਊਟੀ ਇਸ ਵੇਲੇ ਪਾਕਿਸਤਾਨ ਦੇ ਨਕਿਆਲ ਸੈਕਟਰ ਵਿੱਚ ਲੱਗੀ ਹੋਈ ਸੀ।

Real Estate