ਚਿਦੰਬਰਮ ਖਿ਼ਲਾਫ ਲੁਕਆਊਟ ਨੋਟਿਸ ਜਾਰੀ

1146

ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੂੰ ਬੁੱਧਵਾਰ ਸਵੇਰੇ ਸੁਪਰੀਮ ਕੋਰਟ ਤੋਂ ਤੁਰੰਤ ਕੋਈ ਰਾਹਤ ਨਹੀਂ ਮਿਲੀ। ਹੁਣ ਸੀਜੇਆਈ ਰੰਜ਼ਨ ਗੋਗੋਈ ਚਿਦੰਬਰਮ ਦੀ ਅਗਾਊ ਜਮਾਨਤ ਪਟੀਸ਼ਨ ਉਤੇ ਸੁਣਵਾਈ ਕਰਨਗੇ। ਉਥੇ, ਈਡੀ ਨੇ ਚਿਦੰਬਰਮ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਹੈ।ਚਿਦੰਬਰਮ ਨੇ ਆਈਐਨਐਕਸ ਮੀਡੀਆ ਮਾਮਲੇ ਵਿਚ ਉਨ੍ਹਾਂ ਦੀ ਅਗਾਊਂ ਜਮਾਨਤ ਜਾਚਿਕਾ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ।ਚਿਦੰਬਰਮ ਨੇ ਕਿਹਾ ਕਿ ਆਈਐਨਐਕਸ ਮੀਡੀਆ ਮਾਮਲੇ ਵਿਚ ਉਨ੍ਹਾਂ ਕਰਤਾ–ਧਰਤਾ ਦੱਸਣ ਸਬੰਧੀ ਦਿੱਲੀ ਅਦਾਲਤ ਦੀ ਟਿੱਪਣੀ ਨਿਰਾਧਾਰ ਹੈ ਅਤੇ ਇਸਦੀ ਪੁਸ਼ਟੀ ਕਰਨ ਵਾਲੀ ਕੋਈ ਸਮੱਗਰੀ ਉਪਲੱਬਧ ਨਹੀਂ ਹੈ। ਉਥੇ, ਜੱਜ ਐਨ ਵੀ ਰਮਨ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਚਿਦੰਬਰਮ ਦੀ ਪਟੀਸਨਰ ਨੂੰ ਤੁਰੰਤ ਸੂਚੀਬੱਧ ਕਰਨ ਉਤੇ ਵਿਚਾਰ ਲਈ ਮੁੱਖ ਜੱਜ ਰੰਜਨ ਗੋਗੋਈ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

Real Estate