ਕੰਨੂਪ੍ਰਿਆ ਨੂੰ ਦਿੱਤੀ ਧਮਕੀ ਨਾਲ RSS ਦੀ ਸਾਜਿਸ ਦਾ ਪਰਦਾਫਾਸ਼, ਲੋਕ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ

1335

ਬਠਿੰਡਾ/ 20 ਅਗਸਤ/ ਬਲਵਿੰਦਰ ਸਿੰਘ ਭੁੱਲਰ

ਦੇਸ ਭਰ ਵਿੱਚ ਹਿੰਦੂ ਰਾਸਟਰ ਸਥਾਪਤ ਕਰਨ ਦੀਆਂ ਆਰ ਐ¤ਸ ਐ¤ਸ ਦੀਆਂ ਚਾਲਾਂ ਹਰ ਦਿਨ ਨੰਗੀਆਂ ਹੋ ਰਹੀਆਂ ਹਨ। ਇਸ ਜਥੇਬੰਦੀ ਅਤੇ ਉਸਦੇ ਹਿਮਾਇਤੀਆਂ ਵੱਲੋਂ ਉਹਨਾਂ ਦੀਆਂ ਚਾਲਾਂ ਵਿਰੁੱਧ ਆਵਾਜ਼ ਬੁ¦ਦ ਕਰਨ ਵਾਲਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇੱਥੇ ਹੀ ਬੱਸ ਨਹੀਂ! ਹਿੰਦੂ ਅਦਾਲਤਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀ ਆਗੂ ਕੰਨੂਪ੍ਰਿਆ ਨੂੰ ਦਿੱਤੀ ਧਮਕੀ ਨਾਲ ਆਰ ਐ¤ਸ ਐ¤ਸ ਦੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ।
ਆਰ ਐ¤ਸ ਐ¤ਸ ਦੇ ਹਿਮਾਇਤੀਆਂ ਵੱਲੋਂ ਲੋਕ ਆਵਾਜ਼ ਬਣਨ ਵਾਲੇ ਐ¤ਮ ਐ¤ਮ ਦਾਭੋਲਕਰ, ਗੋਵਿੰਦ ਪਨੇਸਰ, ਐ¤ਮ ਐ¤ਮ ਕੁਲਬਰਗੀ, ਗੌਰੀ ਲੰਕੇਸ ਵਰਗਿਆਂ ਦੇ ਕਤਲ ਕੀਤੇ ਜਾ ਚੁੱਕੇ ਹਨ ਅਤੇ ਉਸਦੀ ਹਿਮਾਇਤ ਪ੍ਰਾਪਤ ਏ ਬੀ ਵੀ ਪੀ ਵੱਲੋਂ ਕੁਝ ਸਮਾਂ ਪਹਿਲਾਂ ਬੀਬੀ ਗੁਰਮੇਹਰ ਕੌਰ ਨੂੰ ਬਲਾਤਕਾਰ ਦੀ ਧਮਕੀ ਦਿੱਤੀ ਗਈ ਸੀ, ਤਾਂ ਕਿ ਉਸਦੀ ਲੋਕ ਪੱਖੀ ਆਵਾਜ਼ ਨੂੰ ਬੰਦ ਕੀਤਾ ਜਾ ਸਕੇ। ਹੁਣ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਪਹਿਲੀ ਲੜਕੀ ਪ੍ਰਧਾਨ ਬੀਬੀ ਕਨੂੰਪ੍ਰਿਆ ਨੂੰ ਫੇਸ ਬੁੱਕ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਏ ਬੀ ਵੀ ਪੀ ਦੇ ਇੱਕ ਆਗੂ ਵੱਲੋਂ ਦਿੱਤੀ ਗਈ ਹੈ, ਜਿਸ ਵਿੱਚ ਉਸਨੇ ਕਨੂੰਪ੍ਰਿਆ ਨੂੰ ਕਿਹਾ ਕਿ ‘‘ਵੇਖਦਿਆਂ ਹੀ ਗੋਲੀ ਮਾਰ ਦਿੱਤੀ ਜਾਵੇ।’’ ਇੱਥੇ ਇਹ ਵਰਨਣਯੋਗ ਹੈ ਕਿ ਬੀਬੀ ਕਨੁੰਪ੍ਰਿਆ ਅਗਾਂਵਧੂ ਤੇ ਵਿਗਿਆਨਕ ਸੋਚ ਦੀ ਮਾਲਕ ਹੈ ਅਤੇ ਆਰ ਐ¤ਸ ਐ¤ਸ ਦੀਆਂ ਨੀਤੀਆਂ ਦਾ ਡਟਵਾਂ ਵਿਰੋਧ ਕਰਦੀ ਹੈ। ਲੋਕ ਸਭਾ ਚੋਣਾਂ ਸਮੇਂ ਵੀ ਉਸ ਵੱਲੋਂ ਲੋਕਾਂ ਨੂੰ ਚੇਤਨ ਕਰਨ ਦਾ ਯਤਨ ਕੀਤਾ ਸੀ, ਸ਼ਾਇਦ ਉਸਦੀ ਸੋਚ ਹੀ ਆਰ ਐ¤ਸ ਐ¤ਸ ਨੂੰ ਹਜ਼ਮ ਨਹੀਂ ਹੋ ਰਹੀ। ਫੇਸ਼ਬੁੱਕ ਤੇ ਮਿਲੀ ਧਮਕੀ ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਬੀਬੀ ਕੰਨੂਪ੍ਰਿਆ ਨੇ ਕਿਹਾ ਕਿ ਉਸਨੂੰ ਇਸ ਧਮਕੀ ਦੀ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਆਰ ਐ¤ਸ ਐ¤ਸ ਅਤੇ ਉਸਦੇ ਹਿਮਾਇਤੀ ਲੰਬੇ ਸਮੇਂ ਤੋਂ ਅਜਿਹੀਆਂ ਹਰਕਤਾਂ ਕਰਦੇ ਆ ਰਹੇ ਹਨ।
ਬੀਬੀ ਕਨੂੰਪ੍ਰਿਆ ਨੂੰ ਮਿਲੀ ਇਸ ਧਮਕੀ ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸੀ ਪੀ ਆਈ ਐ¤ਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਰ ਐ¤ਸ ਐ¤ਸ ਲੋਕ ਆਵਾਜ਼ ਤੇ ਸੱਚਾਈ ਨੂੰ ਧਮਕੀਆਂ ਨਾਲ ਦਬਾਅ ਨਹੀਂ ਸਕਦੀ।
ਉਹਨਾਂ ਕਿਹਾ ਕਿ ਦੇਸ ਵਿੱਚ ਆਪਣੀ ਗੱਲ ਕਹਿਣ ਦਾ ਹਰ ਇੱਕ ਦੇਸ਼ ਵਾਸੀ ਨੂੰ ਪੂਰਾ ਹੱਕ ਹੈ, ਇਸ ਲਈ ਕਨੂੰਪ੍ਰਿਆ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸਿਸ਼ਾਂ ਦੇਸ ਦੇ ਸੰਵਿਧਾਨ ਦੇ ਵਿਰੋਧੀ ਹਨ। ਸੀ ਪੀ ਆਈ ਦੇ ਸੂਬਾ ਕਾਰਜਕਾਰੀ ਮੈਂਬਰ ਕਾ: ਜਗਜੀਤ ਸਿੰਘ ਜੋਗਾ ਨੇ ਇਸ ਧਮਕੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਨੂੰਪ੍ਰਿਆ ਇੱਕ ਦਲੇਰ ਤੇ ਸੱਚ ਤੇ ਪਹਿਰਾ ਦੇਣ ਵਾਲੀ ਲੜਕੀ ਹੈ, ਜਿਸਨੂੰ ਲੋਕਾਂ ਦਾ ਸਮਰਥਨ ਹਾਸਲ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਉਸ ਨਾਲ ਸਹਿਮਤ ਹਨ। ਸੀ ਪੀ ਆਈ ਐ¤ਮ ਐ¤ਲ ਲਿਬਰੇਸਨ ਦੇ ਜਿਲ੍ਹਾ ਪ੍ਰਧਾਨ ਕਾ: ਹਰਬਿੰਦਰ ਸਿੰਘ ਸੇਮਾ ਨੇ ਬੀਬੀ ਕਨੂੰਪ੍ਰਿਆ ਨੂੰ ਆਰ ਐ¤ਸ ਐ¤ਸ ਹਿਮਾਇਤੀਆਂ ਵੱਲੋਂ ਦਿੱਤੀ ਧਮਕੀ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਲੋਕ ਆਵਾਜ ਨੂੰ ਦਬਾਉਣ ਦੀਆਂ ਕੋਸ਼ਿਸਾਂ ਸਫ਼ਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਖਿਆਲੀਵਾਲਾ ਨੇ ਕਨੂੰਪ੍ਰਿਆ ਨੂੰ ਮਾਰਨ ਦੀ ਧਮਕੀ ਦੀ ਸਖ਼ਤ ਨਿੰਦਾ ਕਰਦਿਆਂ ਲੋਕਾਂ ਨੂੰ ਹਿੰਦੂਤਵ ਫਾਸ਼ੀਵਾਦੀ ਤਾਕਤਾਂ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।

Real Estate