ਹੜ੍ਹਾਂ ਦਾ ਕਹਿਰ ਜਾਰੀ : 200 ਤੋਂ ਵੱਧ ਪਿੰਡ ਕਰਵਾਏ ਗਏ ਖ਼ਾਲੀ

1074

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅੰਦਰ ਲਗਾਤਾਰ ਲਗਾਤਾਰ ਪੈ ਰਹੇ ਮੀਂਹ ਤੇ ਭਾਖੜਾ ਤੋਂ ਲਗਾਤਾਰ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ ਅੱਧੇ ਸੂਬੇ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਭਾਖੜਾ ਡੈਮ ਤੋਂ ਛੱਡੇ ਗਏ 2 ਲੱਖ 40 ਹਜ਼ਾਰ ਕਿਊਸਕ ਪਾਣੀ ਨੇ ਹੇਠਲੇ ਇਲਾਕਿਆਂ ਦੇ ਲੋਕਾਂ ਦੇ ਨੱਕ ‘ਚ ਦਮ ਕਰ ਦਿਤਾ ਹੈ। ਸੋਮਵਾਰ ਦੁਪਹਿਰ ਨੂੰ ਭਾਖੜਾ ਡੈਮ ਤੋਂ ਹੋਰ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਹਾਲਾਤ ਲਗਾਤਾਰ ਖ਼ਰਾਬ ਹੁੰਦਾ ਜਾ ਰਹੇ ਹਨ।
ਸੂਬੇ ‘ਚ ਜ਼ਿਆਦਾਤਰ ਥਾਵਾਂ ‘ਤੇ ਸਨਿਚਰਵਾਰ ਅਤੇ ਐਤਵਾਰ ਤੋਂ ਬਾਅਦ ਸੋਮਵਾਰ ਸਵੇਰੇ ਵੀ ਜ਼ਬਰਦਸਤ ਮੀਂਹ ਪਿਆ। ਹੁਣ ਤਕ ਸੂਬੇ ਵਿਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਤਲੁਜ ਸਮੇਤ ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ, ਜਿਸ ਕਾਰਨ ਕਈ ਇਲਾਕਿਆਂ ‘ਚ ਹੜ੍ਹ ਆ ਗਿਆ ਹੈ। ਹੁਣ ਤਕ 200 ਪਿੰਡ ਖ਼ਾਲੀ ਕਰਵਾਏ ਜਾ ਚੁੱਕੇ ਹਨ। ਕਈ ਪਿੰਡਾਂ ਦਾ ਹੋਰਨਾ ਥਾਵਾਂ ਨਾਲ ਸੰਪਰਕ ਟੁੱਟ ਗਿਆ ਹੈ।ਫਿਲੌਰ ਖੇਤਰ ‘ਚ ਸਤਲੁਜ ਨਦੀ ਕਿਨਾਰੇ ਬਣਿਆ ਬੰਨ੍ਹ ਟੁੱਟ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਬਾਕੀ ਖੇਤਰਾਂ ਨਾਲੋਂ ਟੁੱਟ ਗਿਆ ਹੈ। ਹੜ੍ਹ ਦੇ ਪਾਣੀ ‘ਚ ਫਸੇ ਚਾਰ ਲੋਕਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਕਈ ਪਿੰਡਾਂ ‘ਚ ਹਾਲੇ ਹੋਰ ਲੋਕ ਫਸੇ ਹੋਏ ਹਨ, ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਧਰ ਸੋਮਵਾਰ ਦੁਪਹਿਰ ਤਕ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1680।80 ਫੁੱਟ ਤਕ ਪਹੁੰਚ ਗਿਆ।ਫ਼ਿਲੌਰ ਖੇਤਰ ‘ਚ ਸਤਲੁਜ ਨਦੀ ਕਿਨਾਰੇ ਬੰਨ੍ਹ ਟੁੱਟ ਗਿਆ। ਇਸ ਨਾਲ ਨਜ਼ਦੀਕੀ ਪਿੰਡਾਂ ਓਵਾਲ ਤੇ ਭੋਲੇਵਾਲ ਤੇ ਆਲੇ-ਦੁਆਲੇ ਦੇ ਖੇਤਰ ‘ਚ ਨਦੀ ਦਾ ਪਾਣੀ ਵੜ ਗਿਆ। ਇਸ ਕਾਰਨ ਇਨ੍ਹਾਂ ਪਿੰਡਾਂ ਦਾ ਸੰਪਰਕ ਬਾਕੀ ਖੇਤਰਾਂ ਨਾਲੋਂ ਟੁੱਟ ਗਿਆ। ਇਨ੍ਹਾਂ ਪਿੰਡਾਂ ‘ਚ ਕੁਝ ਲੋਕ ਪਾਣੀ ‘ਚ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਪ੍ਰਸ਼ਾਸਨ, ਫ਼ੌਜ ਅਤੇ ਐਨਡੀਆਰਐਫ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਅਨੁਸਾਰ ਹੁਣ ਤਕ ਰੈਸਕਿਊ ਟੀਮ ਨੇ ਹੜ੍ਹ ‘ਚ ਫਸੇ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।
ਜ਼ਿਲ੍ਹਾ ਜਲੰਧਰ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਪਿੰਡ ਹਥਿਆਣਾ ਦੇ ਰਿਹਾਇਸ਼ੀ ਇਲਾਕਿਆਂ ਵਿਚ ਸਤਲੁਜ ਦਾ ਪਾਣੀ ਦਾਖ਼ਲ ਹੋ ਗਿਆ ਹੈ। ਕੁਝ ਇਲਾਕਿਆਂ ‘ਚ ਪਾਣੀ 4 ਤੋਂ 5 ਫੁੱਟ ਤਕ ਆਉਣ ਨਾਲ ਘਰ ਪਾਣੀ ਵਿਚ ਡੁੱਬ ਗਏ ਅਤੇ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨੇ ਪਏ। ਹੜ੍ਹਾਂ ਕਾਰਨ ਸ੍ਰੀ ਆਨੰਦਪੁਰ ਸਾਹਿਬ, ਜਲੰਧਰ, ਫ਼ਾਜ਼ਿਲਕਾ, ਮੋਗਾ, ਫ਼ਿਰੋਜ਼ਪੁਰ ਅਤੇ ਰੋਪੜ ਦੇ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਫ਼ੌਜ ਅਤੇ ਐਨ।ਡੀ।ਆਰ।ਐਫ। ਦੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤਕ ਪਹੁੰਚਾ ਰਹੀਆਂ ਹਨ।
ਹੜ੍ਹਾਂ ਕਾਰਨ ਰੋਪੜ ਅਤੇ ਆਨੰਦਪੁਰ ਸਾਹਿਬ ਵਿਚਕਾਰ ਰੇਲ ਪਟੜੀ ਖਿਸਕ ਗਈ, ਜਿਸ ਕਾਰਣ ਕਾਰਨ ਇੱਥੋਂ ਲੰਘਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਸੂਬੇ ਵਿਚ ਹਾਈ ਅਲਰਟ ਕਰ ਦਿੱਤਾ ਹੈ। ਨਦੀਆਂ ਦਾ ਪਾਣੀ ਰਿਹਾਇਸ਼ੀ ਇਲਾਕੇ ਵਿਚ ਆ ਜਾਣ ਕਾਰਨ ਲੋਕ ਆਪਣੀਆਂ ਰਿਹਾਇਸ਼ ਛੱਡਣ ਨੂੰ ਮਜਬੂਰ ਹੋ ਗਏ ਹਨ। ਲੋਕਾਂ ਦੀ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ।

Real Estate