ਜੰਮੂ ਦੇ ਪੰਜ ਜ਼ਿਲ੍ਹਿਆ ਵਿੱਚ ਇੰਟਰਨੈੱਟ ਸੇਵਾਵਾਂ ਬਹਾਲੀ ਦੇ ਇੱਕ ਦਿਨ ਬਾਅਦ ਮੁੜ ਬੰਦ

1297

ਕਸ਼ਮੀਰ ਵਾਦੀ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਪਾਬੰਦੀਆਂ 15ਵੇਂ ਦਿਨ ਵੀ ਜਾਰੀ ਹਨ।ਇਸ ਦੌਰਾਨ ਜੰਮੂ ਖੇਤਰ ਦੇ ਪੰਜ ਜ਼ਿਲ੍ਹਿਆ ਵਿੱਚ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਦੇ ਇੱਕ ਦਿਨ ਬਾਅਦ ਇਸ ਨੂੰ ਮੁੜ ਬੰਦ ਕਰ ਦਿੱਤਾ ਗਿਆ। ਵਾਦੀ ਦੇ 50 ਪੁਲਿਸ ਥਾਣਾ ਖੇਤਰਾਂ ’ਚ ਐਤਵਾਰ ਨੂੰ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਸੀ। ਫਿਰ ਬਾਅਦ ’ਚ ਸ੍ਰੀਨਗਰ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਦੀਆਂ ਇੱਕਾ–ਦੁੱਕਾ ਘਟਨਾਵਾਂ ਤੋਂ ਬਾਅਦ ਪਾਬੰਦੀਆਂ ਹੋਰ ਵੀ ਸਖ਼ਤ ਕਰ ਦਿੱਤੀਆਂ ਗਈਆਂ। ਸੂਬੇ ਦੇ 50 ਪੁਲਿਸ ਥਾਣਾ ਇਲਾਕਿਆਂ ਵਿੱਚ ਐਤਵਾਰ ਨੂੰ ਢਿੱਲ ਦਿੱਤੀ ਗਈ ਜਦ ਸਨੀਵਾਰ ਨੂੰ 35 ਥਾਣਾ ਖੇਤਰਾਂ ਵਿੱਚ ਇੰਝ ਕੀਤਾ ਗਿਆ ਹੈ।ਅੱਜ ਸੋਮਵਾਰ ਨੂੰ ਇਕੱਲੇ ਸ੍ਰੀਨਗਰ ਵਿੱਚ 190 ਤੋਂ ਵੱਧ ਪ੍ਰਾਇਮਰੀ ਸਕੂਲ ਮੁੜ ਖੁੱਲ੍ਹ ਰਹੇ ਹਨ ਤੇ ਪ੍ਰਸ਼ਾਸਨ ਸਾਹਵੇਂ ਵੱਡੀਆਂ ਚੁਣੌਤੀਆਂ ਹਨ।
ਐਤਵਾਰ ਨੂੰ ਛੋਟ ਦੀ ਮਿਆਦ ਛੇ ਘੰਟਿਆਂ ਤੋਂ ਵਧਾ ਕੇ ਅੱਠ ਘੰਟੇ ਕਰ ਦਿੱਤੀ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੁਝ ਇਲਾਕਿਆਂ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੁਕਾਨਦਾਰਾਂ ਨਾਲ ਗੁੰਡਾਗਰਦੀ ਕਰਨ ਤੇ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਦੀਆਂ ਖ਼ਬਰਾਂ ਸਨ। ਉਂਝ ਕਿਸੇ ਵੀ ਪਾਸਿਓਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਬੁਲਾਰੇ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਧਾਰਾ 370 ਖ਼ਤਮ ਕਰਨ ਵਿਰੁੱਧ ਛੇ ਥਾਵਾਂ ਉੱਤੇ ਰੋਸ ਮੁਜ਼ਾਹਰੇ ਹੋਏ ਤੇ ਅੱਠ ਵਿਅਕਤੀ ਜ਼ਖ਼ਮੀ ਹੋਏ ਹਨ।

Real Estate