26 ਸਾਲਾ ਭਾਰਤੀ ਨੂੰ ਪੀ. ਆਰ. ਦੇਣ ਵੇਲੇ ਹੋਈ ਮਨਾਹੀ-ਇੰਗਲਿਸ਼ ਦਾ ਟੈਸਟ ਨਿਕਲਿਆ ਨਕਲੀ

1431

ਔਕਲੈਂਡ 17 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਇਕ 26 ਸਾਲਾ ਭਾਰਤੀ ਵਿਅਕਤੀ ਦੀ ‘ਪਰਮਾਨੈਟ ਰੈਜੀਡੈਂਸੀ’ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਇਸ ਕਰਕੇ ਰੱਦ ਕਰ ਦਿੱਤੀ ਹੈ ਕਿਉਂਕਿ ਉਸਦਾ ਇੰਗਲਿਸ਼ ਟੈਸਟ ਨਕਲੀ ਮਤਲਬ ਕਿ ਕਿਸੀ ਹੋਰ ਨੇ ਦਿੱਤਾ ਸੀ। ਅਜਿਹੀ ਨਾਂਹ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਉਹ ਬਗੈਰ ਕਾਨੂੰਨੀ ਹੱਕ ਦੇ ਕੰਮ ਕਰਦਾ ਰਿਹਾ ਹੈ। ਉਸਦਾ ‘ਗੁੱਡ ਕਰੈਕਟਰ’ ਇਮੀਗ੍ਰੇਸ਼ਨ ਨੂੰ ‘ਬੈਡ’ ਲੱਗਿਆ ਅਤੇ ਫਿਰ ਪੀ.ਆਰ. ਉਤੇ ਬੈਨ ਲੱਗ ਗਿਆ। ਇਸ ਵਿਅਕਤੀ ਦੀ ਜਦੋਂ ਫੋਨ ਉਤੇ ਇੰਟਰਵਿਊ ਹੋਈ ਸੀ ਤਾਂ ਉਸਨੇ ਕਿਸੀ ਹੋਰ ਨੂੰ ਫੋਨ ਦੇ ਕੇ ਇੰਗਲਿਸ਼ ਵਿਚ ਇੰਟਰਵਿਊ ਕਰਵਾ ਦਿੱਤੀ ਸੀ। ਨਿਊਜ਼ੀਲੈਂਡ ਦੇ ਵਿਚ ਇਨਟਰਮ ਵੀਜ਼ੇ ਉਤੇ ਹੋਣ ਦੇ ਬਾਵਜੂਦ ਕੰਮ ਕਰਦਾ ਰਿਹਾ। ਇਸ ਸਾਰੇ ਦੇ ਬਾਵਜੂਦ ਇਸਨੇ ਆਪਣੀ ਅਰਜ਼ੀ ਟ੍ਰਿਬਿਊਨਲ ਦੇ ਕੋਲ ਮਈ 2018 ਦੇ ਵਿਚ ਲਗਾਈ ਪਰ ਜੋ ਇਮੀਗ੍ਰੇਸ਼ਨ ਦੇ ਹੱਕ ਵਿਚ ਗਈ। ਇਹ ਮੁੰਡਾ 2017 ਦੇ ਵਿਚ ਇੰਡੀਆ ਚਲਾ ਗਿਆ ਸੀ ਅਤੇ ਇਸਦੀ ਪੱਕੀ ਵਸਨੀਕ ਪਾਰਟਨਰ ਨਿਊਜ਼ੀਲੈਂਡ ਰਹਿੰਦੀ ਹੈ। ਜੁਲਾਈ 2014 ਦੇ ਵਿਚ ਜਦੋਂ ਇਸਨੇ ਵਿਦਿਆਰਥੀ ਵੀਜ਼ੇ ਉਤੇ ਆਉਣਾ ਸੀ ਤਾਂ ਵੀ ਉਸਦਾ ਇੰਗਿਲਿਸ਼ ਟੈਸਟ ਵੀ ਕਿਸੇ ਹੋਰ ਨੇ ਦਿੱਤਾ ਸੀ ਜਿਸ ਬਾਰੇ ਇਹ ਕਹਿੰਦਾ ਹੈ ਕਿ ਮੈਨੂੰ ਪਤਾ ਨਹੀਂ ਹੋ ਸਕਦਾ ਹੈ ਏਜੰਟ ਨੇ ਬਿਠਾ ਦਿੱਤਾ ਹੋਵੇ। ਇਸਦੇ ਵਕੀਲ ਨੇ ਕਿਹਾ ਕਿ ਇਸ ਬਾਰੇ ਇਸਨੂੰ ਪਤਾ ਨਹੀਂ ਜਿਸ ਕਰਕੇ ਇਸਦਾ ਕਸੂਰ ਨਹੀਂ ਹੈ। ਕੰਮ ਦੀ ਇਜ਼ਾਜਤ ਨਾ ਹੋਣ ਦੇ ਬਾਵਜੂਦ ਕਰਨ ਬਾਰੇ ਵੀ ਇਸਨੇ ਕਿਹਾ ਕਿ ਉਸਨੇ ਕੁਝ ਸਮਾਂ ਹੀ ਕੰਮ ਕੀਤਾ ਸੀ ਉਸ ਵੇਲੇ ਉਸਦੀ ਪਾਰਟਨਰ ਕੋਲ ਵੀਜ਼ਾ ਨਹੀਂ ਸੀ.

Real Estate