ਸੰਗਰੂਰ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ , ਇੱਕ ਹੋਰ ਮੌਤ

ਸੰਗਰੂਰ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੰਗਰੂਰ-ਪਾਤੜਾਂ ਰੋਡ ‘ਤੇ ਇੱਕ ਆਵਾਰਾ ਢੱਠੇ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਜਤਿੰਦਰਪਾਲ ਗਰਗ (48) ਦੀ ਅੱਜ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ। ਪਿਛਲੇ 10-11 ਦਿਨਾਂ ‘ਚ ਆਵਾਰਾ ਪਸ਼ੂਆਂ ਦੇ ਕਹਿਰ ਕਾਰਨ ਜ਼ਿਲ੍ਹੇ ‘ਚ ਇਹ ਤੀਜੀ ਮੌਤ ਹੈ। ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ‘ਚ ਗ਼ੁੱਸੇ ਦੇ ਨਾਲ-ਨਾਲ ਸਹਿਮ ਵੀ ਪਾਇਆ ਜਾ ਰਿਹਾ ਹੈ।

Real Estate