ਸਤਲੁਜ ਦਾ ਵਹਾਅ : ਪਿੰਡਾਂ ਦੇ ਪਿੰਡ ਕਰਵਾਏ ਖਾਲੀ

1326

ਬੀਤੇ ਦਿਨ ਭਾਖੜਾ ਡੈਮ ਦੇ 4 ਫਲੱਡ ਗੇਟ ਖੋਲ੍ਹੇ ਗਏ ਤੇ ਅੱਜ ਰੋਪੜ ਹੈੱਡ ਵਰਕ ਤੋਂ ਵੀ 1,89,940 ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਉਪ ਮੰਡਲ ਮੈਜਿਸਟ੍ਰੇਟ ਫਿਲੌਰ, ਨਕੋਦਰ ਤੇ ਸ਼ਾਹਕੋਟ ਜ਼ਿਲ੍ਹੇ ਦੇ 81 ਨੀਵੇਂ ਤੇ ਹੜ੍ਹ ਪ੍ਰਭਾਵਿਤ ਪਿੰਡ ਖਾਲੀ ਕਰਵਾਉਣ ਤੇ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨਲ ਮੈਜਿਸਟ੍ਰੇਟਸ ਨੂੰ ਜਿਨ੍ਹਾਂ ਪਿੰਡਾਂ ਨੂੰ ਖਾਲੀ ਕਰਾਉਣ ਲਈ ਕਿਹਾ ਹੈ ਉਨ੍ਹਾਂ ਵਿੱਚੋਂ 63 ਸ਼ਾਹਕੋਟ ਸਬ ਡਵੀਜ਼ਨ ਵਿੱਚ ਪੈਂਦੇ ਹਨ, 13 ਫਿਲੌਰ ਵਿੱਚ ਤੇ ਪੰਜ ਨਕੋਦਰ ਸਬ ਡਵੀਜ਼ਨ ਵਿੱਚ ਪੈਂਦੇ ਹਨ, ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਖਾਲੀ ਕਰਵਾ ਲਿਆ ਗਿਆ ਹੈ।ਇਨ੍ਹਾਂ ਪਿੰਡਾਂ ਵਿੱਚ ਰਾਮੇ, ਤੇਹਰਪੁਰ, ਚੱਕ ਬਾਹਮਣੀਆਂ, ਰਾਜਾਵਾਲੀ, ਜਨੀਆਂ, ਚੱਕ ਵਡਾਲਾ, ਗੱਟਾ ਮੁੰਡੀ ਕਾਸੂ, ਮੰਡੀ ਸ਼ੇਰੀਆਂ, ਸੰਡ, ਫਕਰੂਵਾਲ, ਭੋਏਪੁਰ, ਬਾਜਵਾ ਖੁਰਦ, ਅਲਦਾਲਪੁਰ, ਤਲਵੰਡੀ ਬੂਟੀਆਂ, ਨਵਾਂ ਪਿੰਡ ਖਲੇਵਾਲ, ਰੋਹੜੂ, ਕਮਾਲਪੁਰ, ਜਤੌਰ ਕਲਾਂ, ਚੱਕ ਗੱਡੀਆਂਪੁਰ, ਭਗਵਾਨ, ਗੱਟ ਰਾਏਪੁਰ, ਜਨੀਆਂ, ਚਾਹਲ, ਮਹਾਰਾਜਵਾਲਾ, ਮੁੰਡੀ ਚੋਲੀਆਂ, ਕੋਠਾ, ਕੌਂਤ ਬੱਗਾ, ਫਜ਼ਲਵਾਲਾ, ਸੰਧਨਵਾਲ ਸ਼ਾਮਲ ਹਨ।ਇਸ ਦੇ ਨਾਲ ਹੀ ਲੌਂਗੋਵਾਲ, ਸਹਿਲਪੁਰ, ਬੁੱਢਾ ਵਾਲਾ, ਬਾਜਵਾ ਕਲਾਂ, ਸਾਰੰਗਵਾਲ, ਕਿੱਲੀ, ਸੰਗਤਪੁਰ, ਤੇਹਾਰਪੁਰ, ਪੱਤੋ ਕਲਾਂ, ਪੱਤੋ ਖੁਰਦ, ਕੋਹਾਰ ਖੁਰਦ, ਜਾਫੋਰਵਾਲ, ਮਾਣਕਪੁਰ, ਕੱਕੜ ਕਲਾਂ, ਕੱਕੜ ਖੁਰਦ, ਕੋਟਲੀ ਕੰਬੋਆਂ, ਹੇਰਾਂ, ਮੋਬਰੀਵਾਲ, ਰਾਏਪੁਰ, ਗੱਤੀ ਪੀਰਬਕਸ਼, ਕੰਗ ਖੁਰਦ, ਤੇਹ ਖੁਸ਼ਹਾਲਗੜ, ਜਲਾਲਪੁਰ ਖੁਰਦ, ਗਿੱਦੜਪਿੰਡੀ, ਦਰੇਵਾਲ, ਕੁਤਬੇਵਾਲ, ਮੰਡਾਲਾ ਛਾਨਾ, ਹੱਠੀਆਂ, ਦਾਨੇਵਾਲ, ਬਾਓਪੁਰ, ਲੋਹਗੜ੍ਹ ਤੇ ਮਨੋਮੱਛੀ ਪਿੰਡ ਖਾਲੀ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫੌਜ, ਐਨਡੀਆਰਐਫ ਤੇ ਐਸਡੀਆਰਐਫ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।

Real Estate