ਕੋਟਕਪੂਰਾ ਤੋਂ ਸਟੂਡੈਂਟ ਵੀਜ਼ੇ ਤੇ ਕੈਨੇਡਾ ਗਏ ਰੌਕਸੀ ਚਾਵਲਾ ਦੀ ਸਰੀ ਵਿਖੇ ਭੇਤਭਰੇ ਹਾਲਾਤਾ ਵਿੱਚ ਮੌਤ ਹੋ ਗਈ । ਪਿਛਲੇ 20 ਦਿਨਾਂ ਤੋਂ ਨੌਜਵਾਨ ਦਾ ਭਾਰਤ ਰਹਿੰਦੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਸੀ ।ਖ਼ਬਰਾਂ ਅਨੁਸਾਰ ਹੁਣ ਲਾਸ਼ ਇੱਕ ਘਰ ਵਿੱਚੋਂ ਬਰਾਮਦ ਹੋਈ ਹੈ ਤੇ ਮੌਤ ਦਾ ਕਾਰਨ ਪੁਲੀਸ ਵੱਲੋਂ ਜ਼ਹਿਰ ਦੱਸਿਆ ਜਾ ਰਿਹਾ ਹੈ। ਇਹ ਨੋਜਵਾਨ 18 ਮਹੀਨੇ ਪਹਿਲਾਂ ਕੈਨੇਡਾ ਵਿਖੇ ਪੜਨ ਲਈ ਗਿਆ ਸੀ। ਰਿਪੋਰਟਾਂ ਅਨੁਸਾਰ ਕੈਨੇਡਾ ਵਿਖੇ ਹਰ ਮਹੀਨੇ ਔਸਤਨ ਤਿੰਨ ਵਿਦਿਆਰਥੀ ਖੁਦਕੁਸ਼ੀ ਕਰਦੇ ਹਨ ਜਿਸ ਵਿੱਚ ਪੰਜਾਬੀ ਵਿਦਿਆਰਥੀ ਵੀ ਸ਼ਾਮਲ ਹਨ। ਖ਼ੁਦਕੁਸ਼ੀਆਂ ਦਾ ਕਾਰਨ ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਵੀ ਹਨ ।
Real Estate