ਕੇਜਰੀਵਾਲ ਦਾ ਸਾਬਕਾ ਮੰਤਰੀ ਕਪਿਲ ਮਿਸ਼ਰਾ ਗਿਆ ਭਾਜਪਾ ‘ਚ ,ਪਰ ‘ਆਪ’ ਦੀ ਵਿਧਾਇਕੀ ਦਾ ਮੋਹ ਵੀ

1113

ਕੇਜਰੀਵਾਲ ਸਰਕਾਰ ਵਿੱਚ ਮੰਤਰੀ ਰਹੇ ਕਪਿਲ ਮਿਸ਼ਰਾ ਤੇ ਆਪ ਦੀ ਮਹਿਲਾ ਇਕਾਈ ਦੀ ਮੁਖੀ ਰਿਚਾ ਪਾਂਡੇ ਨੇ ਅੱਜ ਬੀਜੇਪੀ ਦੀ ਮੈਂਬਰਸ਼ਿਪ ਲੈ ਲਈ ਹੈ। ਦਿੱਲੀ ਬੀਜੇਪੀ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਦੋਵੇਂ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਮਈ 2017 ਵਿੱਚ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਪਿਲ ਮਿਸ਼ਰਾ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਸੀ। ਇਸ ਤੋਂ ਬਾਅਦ, ਉਹ ਦਿੱਲੀ ਬੀਜੇਪੀ ਦੇ ਕਈ ਲੀਡਰਾਂ ਦੇ ਨਜ਼ਦੀਕ ਆਏ ਤੇ ਅਕਸਰ ਜਨਤਕ ਸਮਾਗਮਾਂ ਵਿੱਚ ਉਨ੍ਹਾਂ ਨਾਲ ਸਟੇਜ ਸਾਂਝੀ ਕਰਦੇ ਵੀ ਦੇਖੇ ਗਏ।ਕਰਾਵਲ ਨਗਰ ਤੋਂ ਵਿਧਾਇਕ ਬਣੇ ਕਪਿਲ ਮਿਸ਼ਰਾ ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਦਲ-ਬਦਲੂ ਕਾਨੂੰਨ ਤਹਿਤ ਅਯੋਗ ਕਰਾਰ ਦਿੱਤਾ ਸੀ। ਕਪਿਲ ਮਿਸ਼ਰਾ ਨੇ ਮਈ ਵਿੱਚ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਲਈ ਚੋਣ ਪ੍ਰਚਾਰ ਕੀਤਾ ਸੀ। ਵਿਧਾਇਗੀ ਤੋਂ ਅਯੋਗ ਠਹਿਰਾਏ ਗਏ ਕਪਿਲ ਮਿਸ਼ਰਾ ਆਪ ਦੀ ਵਿਧਾਇਕੀ ਵੀ ਨਹੀਂ ਛੱਡਣਾ ਚਾਹੁੰਦੇ ਤੇ ਸਪੀਕਰ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

Real Estate