ਕਿਉਂ ਹੋਇਆ ਦੋ ਭੈਣਾਂ ਦੇ ਚੰਡੀਗੜ੍ਹ ਵਿੱਚ ਕਤਲ ? ਕਾਤਲ ਦਿੱਲੀ ਸਟੇਸ਼ਨ ਤੋਂ ਗਿਆ ਫੜ੍ਹਿਆ

976

ਅਬੋਹਰ ਦੀਆਂ ਦੋ ਸਕੀਆਂ ਭੈਣਾਂ ਦੇ ਚੰਡੀਗੜ੍ਹ ਵਿੱਚ ਹੋਏ ਕਤਲ ਮਾਮਲੇ ‘ਚ ਮੁਲਜ਼ਮ ਕੁਲਦੀਪ ਨੂੰ ਚੰਡੀਗੜ੍ਹ ਪੁਲਿਸ ਨੇ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਭੈਣਾਂ ਚੰਡੀਗੜ੍ਹ ਦੇ ਸੈਕਟਰ 22 ‘ਚ ਰਹਿੰਦੀਆਂ ਸਨ ਤੇ ਬੀਤੇ ਦਿਨੀਂ ਉਨ੍ਹਾਂ ਦਾ ਕਤਲ ਹੋ ਗਿਆ ਸੀ। ਮਾਮਲੇ ਦੇ ਸੰਬੰਧ ‘ਚ ਚੰਡੀਗੜ੍ਹ ਦੇ ਐੱਸਐੱਸਪੀ ਨਿਲੰਬਰੀ ਜਗਦਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਲਦੀਪ ਸਿੰਘ ਨਾਂਅ ਦੇ ਨੌਜਵਾਨ ਦੀ ਦੋਸਤੀ ਮਨਪ੍ਰੀਤ ਕੌਰ ਨਾਲ ਸੀ। ਪਰ ਛੇ ਮਹੀਨੇ ਤੋਂ ਇਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਦੋਵਾਂ ਨੇ ਵਿਆਹ ਕਰਵਾਉਣ ਲਈ ਵੀ ਗੱਲਬਾਤ ਕੀਤੀ ਹੋਈ ਸੀ ਅਤੇ ਗੱਲ ਨੇੜੇ ਵੀ ਲੱਗ ਗਈ ਸੀ। ਇਸ ਦੌਰਾਨ ਮਨਪ੍ਰੀਤ ਨੇ ਕੁਲਦੀਪ ਨਾਲੋਂ ਨਾਤਾ ਤੋੜ ਲਿਆ। ਇਹ ਕੁਲਦੀਪ ਤੋਂ ਬਰਦਾਸ਼ਤ ਨਹੀਂ ਹੋਇਆ। ਉਹ ਮਨਪ੍ਰੀਤ ਨੂੰ ਵਾਰ ਵਾਰ ਗੱਲ ਕਰਨ ਲਈ ਜ਼ੋਰ ਪਾਉਂਦਾ ਰਿਹਾ। ਪਰ ਕੁਲਦੀਪ ਨੂੰ ਹੁਣ ਸ਼ੱਕ ਹੋ ਗਿਆ ਕਿ ਮਨਪ੍ਰੀਤ ਦੀ ਦੋਸਤੀ ਕਿਸੇ ਹੋਰ ਨਾਲ ਹੈ। ਇਸ ਕਾਰਨ ਕੁਲਦੀਪ ਕਤਲ ਵਾਲੀ ਰਾਤ ਮਨਪ੍ਰੀਤ ਦੇ ਪੀਜੀ ‘ਚ ਛੱਤ ਰਾਹੀਂ ਦਾਖਿਲ ਹੋਇਆ ਅਤੇ ਮਨਪ੍ਰੀਤ ਦਾ ਮੋਬਾਈਲ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਇਸ ਦੌਰਾਨ ਸੁੱਤੀ ਮਨਪ੍ਰੀਤ ਦੀ ੳੱਠ ਗਈ। ਮਨਪ੍ਰੀਤ ਦੇ ਉੱਠਣ ਤੇ ਛੋਟੀ ਭੈਣ ਰਾਜਵੰਤ ਕੌਰ ਵੀ ਉੱਠ ਗਈ। ਇਸ ਤੋਂ ਬਾਅਦ ਉਨ੍ਹਾਂ ‘ਚ ਹੱਥੋਪਾਈ ਹੋ ਗਈ ਅਤੇ ਕੁਲਦੀਪ ਨੇ ਰਸੋਈ ਵਿੱਚ ਪਈ ਕੈਂਚੀ ਚੁੱਕ ਕੇ ਦੋਵੇਂ ਭੈਣਾਂ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਹ ਦਿੱਲੀ ਦੌੜ ਗਿਆ, ਜਿੱਥੋਂ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

Real Estate