ਇਸਲਾਮਿਕ ਪ੍ਰਚਾਰਕ ਜਾਕਿਰ ਨਾਇਕ ਤੇ ਮਲੇਸ਼ੀਆ ‘ਚ ਲੱਗੀਆਂ ਪਾਬੰਦੀਆਂ

846

ਜ਼ਾਕਿਰ ਨਾਇਕ ਦੇ ਇਕ ਇਸਲਾਮਿਕ ਪ੍ਰੋਗਰਾਮ ਚ ਸੰਬੋਧਨ ’ਤੇ ਮਲੇਸ਼ੀਆ ਦੀ ਪੁਲਿਸ ਨੇ ਰੋਕ ਲਗਾ ਦਿੱਤੀ ਹੈ। ਇਹ ਪ੍ਰੋਗਰਾਮ 16 ਅਗਸਤ ਤੋਂ 18 ਅਗਸਤ ਵਿਚਾਲੇ ਹੋਣਾ ਹੈ। ਇਸ ਵਿਚਕਾਰ ਲੰਘੇ ਹਫਤੇ ਜ਼ਾਕਿਰ ਵਲੋਂ ਕੀਤੀ ਗਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਲਈ ਸੰਮਨ ਭੇਜਿਆ ਗਿਆ ਹੈ। ਮਲੇਸ਼ੀਆ ਚ ਪਿਛਲੇ 3 ਸਾਲ ਤੋਂ ਰਹਿ ਰਹੇ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਵਲੋਂ ਹਿੰਦੂਆਂ ’ਤੇ ਦਿੱਤੇ ਗਏ ਤਾਜ਼ਾ ਬਿਆਨ ਦੇ ਬਾਅਦ ਉਸ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਮਲੇਸ਼ੀਆ ਸਰਕਾਰ ਨੇ ਦੋਸ਼ੀ ਨਾਇਕ ਨੂੰ ਆਪਣੇ ਦੇਸ਼ ਚ ਸਥਾਈ ਨਾਗਰਿਕਤਾ ਦਿੱਤੀ ਸੀ।
ਇਸੇ ਦੌਰਾਨ ਖ਼ਬਰਾਂ ਹਨ ਕਿ ਜ਼ਾਕਿਰ ਨਾਇਕ ਦੀ ਮਲੇਸ਼ੀਆ ਦੀ ਸਰਕਾਰ ਨਾਗਰਿਕਤਾ ਰੱਦ ਕਰ ਸਕਦੀ ਹੈ। ਇਸ ‘ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਜ਼ਾਕਿਰ ਨਾਇਕ ਦੀ ਨਾਗਰਿਕਤਾ ਰੱਦ ਕਰ ਸਕਦੇ ਹਨ, ਪਰ ਇਹ ਸਾਬਿਤ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੰਮਾਂ ਨਾਲ ਦੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਦੇ ਲਈ ਸਿਰਫ਼ ਪੁਲਿਸ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ।

Real Estate