ਹਿੰਦੂ ਅਦਾਲਤ ਦੀ ਸਥਾਪਨਾ ਦੇਸ ਦੀ ਧਰਮ ਨਿਰਪੱਖਤਾ ਦੇ ਖਾਤਮੇ ਵੱਲ ਇੱਕ ਕਦਮ

1720

ਮੰਨੂ ਸਿਮਰਤੀ ਦੇ ਆਧਾਰ ਤੇ ਸੁਣਵਾਈ ਤੇ ਨਿਪਟਾਰਾ ਹੋਵੇਗਾ

ਬਠਿੰਡਾ/ 16 ਅਗਸਤ/ ਬਲਵਿੰਦਰ ਸਿੰਘ ਭੁੱਲਰ

ਭਾਰਤ ਬਹੁ ਧਰਮਾਂ, ਬਹੁ ਜਾਤਾਂ, ਬਹੁ ਗੋਤਾਂ ਆਦਿ ਵਾਲਾ ਦੇਸ਼ ਹੀ ਨਹੀਂ, ਬਲਕਿ ਇਸ ਦੀ ਧਰਮ ਨਿਰਪੱਖਤਾ ਦੁਨੀਆਂ ਭਰ ਵਿੱਚ ਵੱਡੀ ਮਿਸਾਲ ਮੰਨੀ ਜਾਂਦੀ ਹੈ, ਪਰ ਮੌਜੂਦਾ ਸਮੇਂ ’ਚ ਦੇਸ਼ ਦੀ ਧਰਮ ਨਿਰਪੱਖਤਾ ਨੂੰ ਵੱਡਾ ਖਤਰਾ ਦਿਖਾਈ ਦੇ ਰਿਹਾ ਹੈ। ਜਿਸਦੀ ਤਾਜ਼ਾ ਮਿਸਾਲ ਦੇਸ ਵਿੱਚ ਹਿੰਦੂ ਅਦਾਲਤਾਂ ਸਥਾਪਤ ਕਰਨ ਤੋਂ ਮਿਲਦੀ ਹੈ, ਜਿਸਦਾ ਆਗਾਜ ਕੀਤਾ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉ¤ਤਰ ਪ੍ਰਦੇਸ ਦੇ ਸ਼ਹਿਰ ਮੇਰਠ ਵਿੱਚ ਹਿੰਦੂ ਮਹਾਂ ਸਭਾ ਦੇ ਯਤਨਾਂ ਸਦਕਾ ਪਹਿਲੀ ਹਿੰਦੂ ਅਦਾਲਤ
ਸਥਾਪਤ ਕਰ ਦਿੱਤੀ ਗਈ ਹੈ, ਜੋ ਮੰਨੂ ਸਿਮਰਤੀ ਦੇ ਆਧਾਰ ਤੇ ਮੁਕੱਦਮਿਆਂ ਦੀ ਸੁਣਵਾਈ ਤੇ ਨਿਪਟਾਰਾ ਕਰੇਗੀ। ਇਸਨੂੰ ਅੱਗੇ ਵਧਾ ਕੇ ਦੇਸ਼ ਭਰ ਵਿੱਚ ਅਜਿਹੀਆਂ ਹੋਰ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ। ਦੇਸ਼ ਦੀ ਇਸ ਪਹਿਲੀ ਹਿੰਦੂ ਅਦਾਲਤ ਦੀ ਜੱਜ ਡਾ: ਪੂਜਾ ਪਾਂਡੇ ਨੂੰ ਨਿਯੁਕਤ ਕੀਤਾ ਗਿਆ ਹੈ। ਡਾ: ਪਾਂਡੇ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਮੰਨਿਆ ਹੈ ਕਿ ਮੰਨੂ ਸਿਮਰਤੀ ਦੀ ਪੁਨਰ ਸਥਾਪਨਾ ਕੀਤੀ ਜਾਵੇਗੀ ਅਤੇ ਅਦਾਲਤ ਵੱਲੋਂ ਇਸੇ ਦੇ ਆਧਾਰ ਤੇ ਹੀ ਮਾਮਲਿਆਂ ਦੀ ਸੁਣਵਾਈ ਤੇ ਨਿਪਟਾਰਾ ਕੀਤਾ ਜਾਇਆ ਕਰੇਗਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸਦੀਆਂ ਪਹਿਲਾਂ ਮੰਨੂ ਸਿਮਰਤੀ ਦੀ ਨੀਤੀ ਦੇ ਆਧਾਰ ਤੇ ਹੀ ਵਰਣ ਵੰਡ ਕੀਤੀ ਗਈ ਸੀ ਅਤੇ ਦਲਿਤਾਂ ਘੱਟ ਗਿਣਤੀਆਂ ਤੇ ਜੁਲਮ ਕੀਤਾ ਜਾਂਦਾ ਰਿਹਾ ਹੈ।
ਦੇਸ਼ ’ਚ ਸਥਾਪਤ ਕੀਤੀ ਇਸ ਪਹਿਲੀ ਹਿੰਦੂ ਅਦਾਲਤ ਦੇ ਵਿਰੁੱਧ ਉ¤ਤਰ ਪ੍ਰਦੇਸ ਦੀ ਉ¤ਚ ਅਦਾਲਤ ਵਿੱਚ ਇੱਕ ਜਾਚਿਕਾ ਦਾਇਰ ਕੀਤੀ ਗਈ ਹੈ, ਜਿਸਦੀ ਸੁਣਵਾਈ 11 ਸਤੰਬਰ ਨੂੰ ਹੋਵੇਗੀ। ਉੱਚ ਅਦਾਲਤ ਵੱਲੋਂ ਉੱਤਰ ਪ੍ਰਦੇਸ ਸਰਕਾਰ ਅਤੇ ਮੇਰਠ
ਜਿਲ੍ਹਾ ਪ੍ਰਸਾਸਨ ਨੂੰ ਇਸ ਸਬੰਧੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਇਹ ਜਾਣਕਾਰੀ ਇੱਕ ਚੈਨਲ ਵੱਲੋਂ ਸੋਸਲ ਮੀਡੀਆ ਰਾਹੀਂ ਜਾਰੀ ਕੀਤੀ ਇੱਕ ਖ਼ਬਰ ਤੋਂ ਪ੍ਰਾਪਤ ਹੋਈ ਹੈ। ਹੁਣ ਸਵਾਲ ਉਠਦਾ ਹੈ ਕਿ ਅਜਿਹੀਆਂ ਹਿੰਦੂ ਅਦਾਲਤਾਂ ਕੀ ਦੂਜੇ
ਧਰਮਾਂ ਜਾਂ ਜਾਤਾਂ ਨੂੰ ਇਨਸਾਫ ਦੇਣਗੀਆਂ? ਮੰਨੂ ਸਿਮਰਤੀ ਦੀ ਨੀਤੀ ਅਨੁਸਾਰ ਜਦ ਸਦੀਆਂ ਪਹਿਲਾਂ ਦਲਿਤਾਂ, ਘੱਟ ਗਿਣਤੀਆਂ ਤੇ ਹਮਲੇ ਤੇ ਅੱਤਿਆਚਾਰ ਹੁੰਦੇ ਰਹੇ ਹਨ, ਹੁਣ ਦੂਜੇ ਧਰਮਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਘੱਟ ਗਿਣਤੀਆਂ ਦੇ ਲੋਕ ਉਸਤੋਂ ਕੀ ਉਮੀਦ ਰੱਖਣਗੇ?
ਦੇਸ਼ ਵਿੱਚ ਪਹਿਲਾਂ ਹੀ ਬਾਬਰੀ ਮਸਜਿਦ ਜਾਂ ਰਵੀਦਾਸ ਮੰਦਰ ਆਦਿ ਢਾਉਣ ਦੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਦੇਸ਼ ਦੀਆਂ ਅਦਾਲਤਾਂ ਵਿੱਚ ਇਹਨਾਂ ਦੀ ਸੁਣਵਾਈ ਹੋ ਰਹੀ ਹੈ ਅਤੇ ਇਨਸਾਫ ਮਿਲਣ ਦੀ ਕਾਫ਼ੀ ਸੰਭਾਵਨਾ ਦਿਖਾਈ ਦਿੰਦੀ ਹੈ, ਕਿਉਂਕਿ ਇਹ ਧਰਮ ਨਿਰਪੱਖ ਦੇਸ ਦੀਆਂ ਅਦਾਲਤਾਂ ਵਿੱਚ ਹੋ ਰਹੀ ਹੈ, ਪਰ ਜਦ ਇੱਕ ਧਰਮ ਨਾਲ ਸਬੰਧਤ ਅਦਾਲਤਾਂ ਸੁਣਵਾਈ ਕਰਨਗੀਆਂ ਤਾਂ ਦੂਜੇ ਧਰਮਾਂ ਨੂੰ ਇਨਸਾਫ ਮਿਲਣ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ। ਇਸ ਲਈ ਅਜਿਹੀਆਂ ਹਿੰਦੂ ਅਦਾਲਤਾਂ ਦੀ ਸਥਾਪਨਾ ਦੇਸ਼ ਦੀ ਧਰਮ ਨਿਰਪੱਖਤਾ ਨੂੰ ਖਤਮ ਕਰਨ ਲਈ ਚੁੱਕਿਆ ਵੱਡਾ ਕਦਮ ਹੈ।

Real Estate