ਖੇਤਾਂ ’ਚ ਜਹਾਜ਼ ਉਤਾਰ ਕੇ ਬਚਾਈਆਂ 233 ਜਾਨਾਂ

5220

ਰੂਸ ਦੀ ਰਾਜਧਾਨੀ ਮਾਸਕੋ ਦੇ ਹਵਾਈ ਅੱਡੇ ਤੋਂ ਬੀਤੇ ਦਿਨ ਉਡਾਣ ਭਰਦਿਆਂ ਹੀ ਇੱਕ ਹਵਾਈ ਜਹਾਜ਼ ਪੰਛੀਆਂ ਦੇ ਇੱਕ ਝੁੰਡ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਐਮਰਜੈਂਸੀ ਲੈਡਿੰਗ ਕਰਵਾ ਕੇ ਪਾਇਲਟ ਨੇ ਹਵਾਈ ਜਹਾਜ਼ ਨੂੰ ਮੱਕੀ ਦੇ ਖੇਤ ਵਿੱਚ ਉਤਾਰ ਲਿਆ ਤੇ 233 ਯਾਤਰੀਆਂ ਦੀਆਂ ਜਾਨਾਂ ਬਚਾਈਆਂ । ਸਿਰਫ਼ 23 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਪੰਜ ਬੱਚੇ ਹਨ। ਰੂਸੀ ਮੀਡੀਆ ਮੁਤਾਬਕ ਯੂਰਾਲ ਏਅਰਲਾਈਨਜ਼ ਦੇ ਜਹਾਜ਼ ਏਅਰਬੱਸ–321 ਨੇ ਵੀਰਵਾਰ ਨੂੰ ਮਾਸਕੋ ਦੇ ਜੁਕੋਵਸਕੀ ਹਵਾਈ ਅੱਡੇ ਤੋਂ ਕ੍ਰੀਮੀਆ ਫ਼ੇਰੋਪੋਲ ਲਈ ਉਡਾਣ ਭਰੀ ਸੀ। ਉਡਾਣ ਭਰਦਿਆਂ ਹੀ ਪੰਛੀਆਂ ਦਾ ਇੱਕ ਝੁੰਡ ਅੱਗੇ ਆ ਗਿਆ। ਇੰਜਣਾਂ ਵਿੱਚ ਪੰਛੀ ਫਸ ਜਾਣ ਕਾਰਣ ਉਹ ਬੰਦ ਹੋ ਗਏ ਪਰ ਪਾਇਲਟ ਨੇ ਬਹੁਤ ਸੂਝਬੂਝ ਨਾਲ ਜਹਾਜ਼ ਨੂੰ ਹਵਾਈ ਅੱਡੇ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ ਮੱਕੀ ਦੇ ਖੇਤ ਵਿੱਚ ਉਤਾਰ ਲਿਆ। ਰੂਸੀ ਮੀਡੀਆ ਤੇ ਲੋਕਾਂ ਲਈ ਪਾਇਲਟ ਦਾਮਿਰ ਯੁਸੂਪੋਵ ਕਿਸੇ ਸੁਪਰ–ਹੀਰੋ ਤੋਂ ਘੱਟ ਨਹੀਂ ਹੈ ਤੇ ਉਨ੍ਹਾਂ ਦੀ ਸੂਝਬੂਝ ਸੱਚਮੁਚ ਕਾਬਿਲੇ ਤਾਰੀਫ਼ ਹੈ।

Real Estate