ਕੈਨੇਡੀਅਨ ਸ਼ਹਿਰ ਬਰੈਂਪਟਨ ‘ਚ ਪੰਜਾਬੀ ਵੱਲੋਂ ਸ਼ਰਾਬ ਕੱਢੇ ਜਾਣ ਸਮੇਂ ਧਮਾਕਾ , 4 ਜਖ਼ਮੀ

1939

ਕੈਨੇਡੀਅਨ ਸ਼ਹਿਰ ਬਰੈਂਪਟਨ ‘ਚ ਇੱਕ ਪੰਜਾਬੀ ਵੱਲੋਂ ਆਪਣੇ ਘਰ ਦੇ ਬੇਸਮੈਂਟ ਵਿੱਚ ਸ਼ਰਾਬ ਕੱਢਣ ਕਾਰਨ ਵੱਡਾ ਧਮਾਕਾ ਹੋ ਗਿਆ , ਜਿਸ ‘ਚ ਘਰ ਦੇ ਪਰਖੱਚੇ ਉੱਡ ਗਏ। ਘਟਨਾ ‘ਚ 1 ਬੱਚੇ ਸਮੇਤ 4 ਜੀਅ ਜ਼ਖਮੀ ਹੋ ਗਏ। ਖ਼ਬਰਾਂ ਅਨੁਸਾਰ ਅਣਗਹਿਲੀ ਵਰਤਣ ਵਾਲੇ 57 ਸਾਲਾਂ ਭਾਰਤੀ ਵਿਅਕਤੀ ਵਿਰੁੱਧ ਬਰੈਂਪਟਨ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਕੈਨੇਡਾ ਸੁਪਰ ਵੀਜ਼ੇ ‘ਤੇ ਗਿਆ ਹੋਇਆ ਹੈ । ਸ਼ਹਿਰ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਘਰ ਵਿੱਚ ਸ਼ਰਾਬ ਕੱਢਣ ਵਾਲਿਆਂ ਖਿਲਾਫ ਸ਼ਿਕਾਇਤ ਕਰਨ ਲਈ ਨੰਬਰ ਜਾਰੀ ਕੀਤਾ ਹੈ। ਪੁਲਿਸ ਮੁਤਾਬਕ ਘਰ ‘ਚ ਸ਼ਰਾਬ ਕੱਢਣੀ ਬਹੁਤ ਖਤਰਨਾਕ ਹੈ ਅਤੇ ਜੇਕਰ ਕੋਈ ਸ਼ੱਕੀ ਅਜਿਹੀ ਹਰਕਤ ਕਰਦਾ ਦਿਖਾਈ ਦੇਵੇ ਤਾਂ ਉਸ ਬਾਰੇ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ।

Real Estate