ਕਸ਼ਮੀਰ ਵਿਚਲੀ ਧਾਰਾ 370 ਮਾਮਲੇ ਤੇ UN ਦੀ ਹੋਣ ਜਾ ਰਹੀ ਹੈ ਮੀਟਿੰਗ

1064

ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸ਼ੁੱਕਰਵਾਰ ਨੂੰ ਇਕ ਮੀਟਿੰਗ ਕਰਨ ਜਾ ਰਿਹਾ ਹੈ । ਮੀਟਿੰਗ ਸ਼ੁੱਕਰਵਾਰ ਨੂੰ ਸਵੇਰੇ ਬੰਦ ਕਮਰੇ ਚ ਹੋਵੇਗੀ। ਸੁਰੱਖਿਆ ਕੌਂਸਲ ਦੇ ਮੌਜੂਦਾ ਪ੍ਰਧਾਨ ਪੋਲੈਂਡ ਨੇ ਇਸ ਮਾਮਲੇ ਲਈ ਸਵੇਰੇ 10 ਵਜੇ (1400 ਜੀਐਮਟੀ) ਸੂਚੀਬੱਧ ਕੀਤਾ ਹੈ।ਅਜਿਹਾ ਬੇਹਦ ਘੱਟ ਹੋਇਆ ਹੈ ਜਦੋਂ ਸੁਰੱਖਿਆ ਕੌਂਸਲ ਨੇ ਕਸ਼ਮੀਰ ਤੇ ਚਰਚਾ ਕੀਤੀ ਹੋਵੇ। ਇਸ ਤੋਂ ਪਹਿਲਾਂ ਸੁਰੱਖਿਆ ਕੌਂਸਲ ਦੀ ਪੂਰਨ ਬੈਠਕ 1965 ਚ ਹੋਈ ਸੀ। ਡਿਪਲੋਮੈਟਾਂ ਨੇ ਦਸਿਆ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਚਰਚਾ ਨੂੰ ਸੁਰੱਖਿਆ ਕੌ਼ਸਲ ਦੀ ਪੂਰਨ ਬੈਠਕ ਨਹੀਂ ਮੰਨਿਆ ਜਾ ਰਿਹਾ ਹੈ। ਇਸ ਬੈਠਕ ਨੂੰ ਬੰਦ ਕਮਰੇ ਚ ਹੋਣ ਵਾਲੀ ਬੈਠਕ ਕਿਹਾ ਜਾ ਰਿਹਾ ਹੈ ।

Real Estate