ਭਾਰਤ ਦੀਆਂ ਤਿੰਨੋਂ ਸੈਨਾਵਾਂ ਦਾ ਹੋਵੇਗਾ ਇੱਕ ਹੀ ਮੁਖੀ

1481

ਅੱਜ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਤਿੰਨੇ ਸੈਨਾਵਾਂ ਦੇ ਮੁਖੀਆਂ ਦੇ ਉੱਪਰ ਇੱਕ ਚੀਫ ਬਣਾਇਆ ਜਾਏਗਾ। ਇਸ ਦਾ ਮਕਸਦ ਥਲ, ਜਲ ਤੇ ਹਵਾਈ ਸੈਨਾ ਵਿਚਾਲੇ ਚੰਗਾ ਤਾਲਮੇਲ ਵਧਾਉਣਾ ਹੈ। ਹੁਣ ਤੱਕ ਦੇਸ਼ ਵਿੱਚ ਥਲ, ਜਲ ਤੇ ਹਵਾਈ ਫੌਜ ਦੇ ਆਪਣੇ-ਆਪਣੇ ਮੁਖੀ ਹਨ। ਭਾਰਤੀ ਫੌਜੀ ਦੀ ਕਮਾਨ ਰਾਸ਼ਟਰਪਤੀ ਕੋਲ ਹੁੰਦੀ ਹੈ। ਮੋਦੀ ਨੇ ਐਲਾਨ ਕੀਤਾ ਹੈ ਕਿ ਹੁਣ ਤਿੰਨਾਂ ਫੌਜਾਂ ਦਾ ਇੱਕ ਮੁਖੀ ਹੋਏਗਾ। ਇਸ ਲਈ ਨਵਾਂ ਅਹੁਦਾ ਤਿਆਰ ਕੀਤਾ ਜਾਏਗਾ। ਭਾਰਤ ਦੀ ਥਲ ਸੈਨਾ ਦੇ ਮੁਖੀ ਚੀਫ ਆਫ ਆਰਮੀ ਸਟਾਫ ਹੁੰਦੇ ਹਨ। ਇਸ ਅਹੁਦੇ ‘ਤੇ ਜਨਰਲ ਪੱਧਰ ਦੇ ਅਧਿਕਾਰੀ ਹੁੰਦੇ ਹਨ। ਇਸ ਵੇਲੇ ਜਨਰਲ ਬਿਪਨ ਰਾਵਤਇਸ ਅਹੁਦੇ ‘ਤੇ ਹਨ। ਇਸੇ ਤਰ੍ਹਾਂ ਹਵਾਈ ਸੇਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਹੁੰਦੇ ਹਨ। ਇਸ ਵੇਲੇ ਏਅਰ ਚੀਫ ਮਾਰਸ਼ਲ ਬਰਿੰਦਰ ਸਿੰਘ ਧਨੋਆ ਹਵਾਈ ਸੈਨਾ ਦੇ ਮੁਖੀ ਹਨ। ਜਲ ਸੈਨਾ ਦੀ ਅਗਵਾਈ ਐਡਮਿਰਲ ਰੈਂਕ ਦਾ ਅਧਿਕਾਰੀ ਕਰਦਾ ਹੈ। ਇਸ ਵੇਲੇ ਜਲ ਸੈਨਾ ਦਾ ਮੁਖੀ ਐਡਮਿਰਲ ਕਰਮਬੀਰ ਸਿੰਘ ਹਨ।

Real Estate