ਅਖੌਤੀ ਗਊ ਰੱਖਿਅਕਾਂ ਵੱਲੋਂ ਮਾਰੇ ਗਏ ਪਹਿਲੂ ਖ਼ਾਨ ਦੇ ਕਤਲ ਮਾਮਲੇ ਚੋਂ ਸਾਰੇ ਮੁਲਜ਼ਮ ਬਰੀ

1116

2017 ਵਿੱਚ ਅਖੌਤੀ ਗਊ ਰਖਿਅਕਾਂ ਵੱਲੋਂ ਕਤਲ ਕੀਤੇ ਗਏ ਪਹਿਲੂ ਖ਼ਾਨ ਦੇ ਮਾਮਲੇ ਵਿੱਚ ਰਾਜਸਥਾਨ ਦੀ ਇੱਕ ਹੇਠਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਵਿਪਿਨ ਯਾਦਵ, ਰਵਿੰਦਰ ਕੁਮਾਰ, ਕਾਲੂ ਰਾਮ ਦਯਾ ਨੰਦ, ਯੋਗੇਸ਼ ਕੁਮਾਰ ਅਤੇ ਭੀਮ ਰਾਠੀ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕੀਤਾ ਹੈ। ਹਰਿਆਣਾ ਦੇ ਨੂੰਹ ਦੇ ਰਹਿਣ ਵਾਲੇ ਪਹਿਲੂ ਖ਼ਾਨ ਨੂੰ ਸਾਲ 2017 ਵਿੱਚ ਕਥਿਤ ਤੌਰ ‘ਤੇ ਗਊ ਰੱਖਿਅਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹਮਲੇ ਵਿੱਚ ਪਹਿਲੂ ਖ਼ਾਨ ਦੀ ਜਾਨ ਚਲੀ ਗਈ ਸੀ ਜਦਕਿ ਉਨ੍ਹਾਂ ਦਾ ਪੁੱਤਰ ਤੇ ਕੁਝ ਹੋਰ ਜ਼ਖਮੀ ਹੋ ਗਏ ਸਨ। ਉਸ ਸਮੇਂ ਉਹ ਜੈਪੁਰ ਤੋਂ ਗਊ ਲੈ ਕੇ ਆਪਣੇ ਪਿੰਡ ਜਾ ਰਹੇ ਸਨ। ਪੁਲਿਸ ਨੇ ਪਹਿਲੂ ਖ਼ਾਨ ਦੇ ਕਤਲ ‘ਤੇ ਕੇਸ ਦਰਜ ਕਰਕੇ ਅਦਾਲਤ ‘ਚ ਮੁਕੱਦਮਾ ਦਾਖ਼ਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਪਹਿਲੂ ਖ਼ਾਨ ਦੇ ਨਾਲ ਗੱਡੀ ‘ਚ ਸਵਾਰ ਅਜਮਤ ਅਤੇ ਰਫ਼ੀਕ ਦੇ ਖ਼ਿਲਾਫ਼ ਗਊ-ਤਸਕਰੀ ਦਾ ਮੁਕੱਦਮਾ ਵੀ ਦਰਜ ਕਰ ਲਿਆ ਸੀ। ਅਜਮਤ ਅਤੇ ਰਫ਼ੀਕ ਤੋਂ ਇਲਾਵਾ ਡਰਾਈਵਰ ਅਰਜੁਨ ਯਾਦਵ ਅਤੇ ਉਨ੍ਹਾਂ ਦੇ ਪਿਤਾ ਜਗਦੀਸ਼ ਨੂੰ ਵੀ ਗਊ ਤਸਕਰੀ ‘ਚ ਮੁਲਜ਼ਮ ਬਣਾਇਾ ਗਿਆ ਹੈ। ਅਰਜੁਨ ਗਊ ਲੈ ਕੇ ਆ ਰਹੀ ਗੱਡੀ ਦਾ ਡਰਾਈਵਰ ਸਨ ਅਤੇ ਜਗਦੀਸ਼ ਉਸ ਗੱਡੀ ਦੇ ਮਾਲਕ।
ਪੁਲਿਸ ਦਾ ਕਹਿਣਾ ਸੀ ਕਿ ਪਹਿਲੂ ਖ਼ਾਨ ਦੇ ਕੋਲ ਗਊ ਖਰੀਦ ਕੇ ਲੈ ਆਉਣ ਦੇ ਦਸਤਾਵੇਜ਼ ਨਹੀਂ ਸਨ ਇਸ ਲਈ ਇਹ ਗਊ ਤਸਕਰੀ ਨਾਲ ਜੁੜਿਆ ਮਾਮਲਾ ਸੀ।
ਪਹਿਲੂ ਖ਼ਾਨ ਦੇ ਪਰਿਵਾਰ ਵਾਲੇ ਇਹ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਜਾਂਚ ‘ਚ ਨਾਮਜ਼ਦ ਮੁੱਖ ਲੋਕਾਂ ਖ਼ਿਲਾਫ਼ ਸਬੂਤ ਨਾ ਮਿਲਣ ਦੀ ਗੱਲ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਪਹਿਲੂ ਖ਼ਾਨ ਨਾਲ ਆ ਰਹੇ ਲੋਕਾਂ ਨੂੰ ਗਊ ਤਸਕਰੀ ਦਾ ਦੋਸ਼ੀ ਬਣਾ ਦਿੱਤਾ ਗਿਆ ਹੈ।
31 ਅਗਸਤ 2018 ਨੂੰ ਇਸ ਮਾਮਲੇ ਦੇ ਗਵਾਹਾਂ ਉੱਪਰ ਹਮਲਾ ਵੀ ਕੀਤਾ ਗਿਆ ਸੀ। ਜਿਸ ਮਗਰੋਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ। ਦੂਜੇ ਹਮਲੇ ਵੇਲੇ ਪਹਿਲੂ ਖ਼ਾਨ ਦੇ ਦੋ ਪੁੱਤਰ ਇਰਸ਼ਾਦ ਅਤੇ ਆਰਿਫ਼ ਗਵਾਹ ਅਜਮਤ ਅਤੇ ਰਫ਼ੀਕ ਦੇ ਨਾਲ ਇੱਕ ਗੱਡੀ ਵਿੱਚ ਸਵਾਰ ਹੋ ਕੇ ਬਹਿਰੋੜ ਜਾ ਰਹੇ ਸਨ। ਬਹਿਰੋੜ ਦੀ ਸਥਾਨਕ ਅਦਾਲਤ ‘ਚ ਇਨ੍ਹਾਂ ਗਵਾਹਾਂ ਦੇ ਬਿਆਨ ਹੋਣੇ ਸਨ। ਉਨ੍ਹਾਂ ਨਾਲ ਅਸਦ ਹਯਾਤ ਵੀ ਸਨ। ਹਯਾਤ ਨੇ ਦੱਸਿਆ, “ਇੱਕ ਬਿਨਾਂ ਨੰਬਰ ਦੀ ਸਕਾਰਪੀਓ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਫੇਰ ਗੋਲੀ ਚਲਾਈ, ਬਾਅਦ ਵਿੱਚ ਅਹ ਸਕਾਰਪੀਓ ਬਹਿਰੋੜ ਵੱਲ ਚਲੀ ਗਈ।” ਪਹਿਲੂ ਖ਼ਾਨ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਸੀ ਕਿ ਇਸ ਕੇਸ ‘ਚ ਗਵਾਹੀ ਰੋਕਣ ਦੀ ਕੋਸ਼ਿਸ਼ ਸੀ।

Real Estate