ਕਸ਼ਮੀਰ ਦੀ ਸਥਿਤੀ ਤੇ ਰਾਜਪਾਲ ਨੇ ਰਾਹੁਲ ਗਾਂਧੀ ਨੂੰ ਭਾਰਤੀ ਚੈਨਲਾਂ ਤੇ ਭਰੋਸਾ ਕਰਨ ਦੀ ਦਿੱਤੀ ਸਲਾਹ !

1149

ਧਾਰਾ 370 ਦੇ ਮਾਮਲੇ ਤੇ ਰਾਹੁਲ ਗਾਂਧੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ। ਰਾਜਪਾਲ ਮਲਿਕ ਦੇ ਸੱਦੇ ਨੂੰ ਰਾਹੁਲ ਗਾਂਧੀ ਦੁਆਰਾ ਕਬੂਲ ਕੀਤੇ ਜਾਣ ਦੇ ਨਾਲ ਦਿੱਤੇ ਗਏ ਬਿਆਨ ਮਗਰੋਂ ਰਾਜਪਾਲ ਨੇ ਮੁੜ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਜਪਾਲ ਮਲਿਕ ਨੇ ਕਸ਼ਮੀਰ ਚ ਹਿੰਸਾ ਵਾਲੇ ਰਾਹੁਲ ਦੇ ਬਿਆਨ ਤੇ ਕਿਹਾ, ਰਾਹੁਲ ਗਾਂਧੀ ਕਸ਼ਮੀਰ ਦੇ ਹਾਲਾਤ ਬਾਰੇ ਚ ਜਾਅਲੀ ਖ਼ਬਰਾਂ ਤੇ ਪ੍ਰਤੀਕਿਰਿਆ ਦੇ ਰਹੇ ਹਨ ਜੋ ਸੰਭਵ ਸਰਹੱਦ ਪਾਰੋਂ ਪ੍ਰਸਾਰਿਤ ਕੀਤੀਆਂ ਗਈਆਂ ਹਨ।ਰਾਜਪਾਲ ਨੇ ਅੱਗੇ ਕਿਹਾ ਕਿ ਕਸ਼ਮੀਰ ਚ ਹਾਲਾਤ ਸ਼ਾਂਤੀਪੂਰਨ ਹਨ ਤੇ ਨਾ ਦੇ ਬਰਾਬਰ ਘਟਨਾਵਾਂ ਹੋਈਆ ਹਨ। ਰਾਹੁਲ ਗਾਂਧੀ ਵੱਖੋ ਵੱਖਰੇ ਭਾਰਤੀ ਟੀਵੀ ਚੈਨਲਾਂ ਨੂੰ ਦੇਖ ਕੇ ਖੁੱਦ ਪਤਾ ਕਰ ਸਕਦੇ ਹਨ ਜਿਨ੍ਹਾਂ ਨੇ ਕਸ਼ਮੀਰ ਘਾਟੀ ਦੇ ਸਹੀ ਹਾਲਾਤ ਬਿਆਨ ਕੀਤੇ ਹਨ। ਮਲਿਕ ਨੇ ਕਿਹਾ, ਰਾਹੁਲ ਸੁਪਰੀਮ ਕੋਰਟ ਚ ਸਰਕਾਰ ਦੁਆਰਾ ਰੱਖ ਗਏ ਵਿਸਥਾਰ ਪੱਖ ਨੂੰ ਵੀ ਦੇਖ ਸਕਦੇ ਹਨ।

Real Estate