ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੇ ‘ਕਸ਼ਮੀਰ ਦੇਸ਼ ਦਾ ਹਿੱਸਾ ਨਹੀਂ ਹੋਵੇਗਾ !

ਭਾਰਤ ਦੀ ਆਜ਼ਾਦੀ ਦੇ ਸੌ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੋਵੇਗਾ ਤਾਂ ‘ਕਸ਼ਮੀਰ ਦੇਸ਼ ਦਾ ਹਿੱਸਾ ਨਹੀਂ ਹੋਵੇਗਾ ਇਹ ਕਹਿਣਾ ਹੈ ਦੱਖਣ ਭਾਰਤ ਦੇ ਇੱਕ ਰਾਜਨੀਤਿਕ ਲੀਡਰ ਦਾ ।”ਐਮਡੀਐਮਕੇ ਜਨਰਲ ਸਕੱਤਰ ਵਾਇਕੋ ਨੇ ਕੇਂਦਰ ‘ਤੇ ਦੋਸ਼ ਲਗਾਇਆ ਕਿ ਧਾਰਾ 370 ਤਹਿਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਉਨ੍ਹਾਂ ਦੇਸ਼ ਨੂੰ ਮੁਸ਼ਕਲ ਸਥਿਤੀ ਵਿਚ ਪਾ ਦਿੱਤਾ ਹੈ ਅਤੇ ਭਾਰਤ ਦੀ ਆਜ਼ਾਦੀ ਦੇ ਸੌ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੋਵੇਗਾ ਤਾਂ ‘ਕਸ਼ਮੀਰ ਦੇਸ਼ ਦਾ ਹਿੱਸਾ ਨਹੀਂ ਹੋਵੇਗਾ।” ਕਈ ਮੁੱਦਿਆਂ ‘ਤੇ ਅਪਣੀ ਤਿੱਖੀ ਟਿਪਣੀ ਲਈ ਚਰਚਿਤ ਵਾਇਕੋ ਨੇ ਇਹ ਜਵਾਬ ਉਦੋਂ ਦਿਤਾ ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ਅਦਾਕਾਰ ਰਜਨੀਕਾਂਤ ਦੇ ਬਿਆਨ ਸਬੰਧੀ ਪੁੱਛਿਆ। ਰਜਨੀਕਾਂਤ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਕੀਤੀ ਸੀ।ਵਾਇਕੋ ਨੇ ਕਿਹਾ, ”ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੋਵੇਗਾ। ਭਾਰਤ ਦੀ ਆਜ਼ਾਦੀ ਦੇ ਸੌ ਸਾਲ ਹੋਣ ‘ਤੇ ਇਤਿਹਾਸ ਲਿਖਿਆ ਜਾਵੇਗਾ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੇ (ਭਾਜਪਾ ਨੀਤ ਕੇਂਦਰ ਸਰਕਾਰ ਨੇ) ਭਾਰਤ ਨੂੰ ਮੁਸ਼ਕਲ ਸਥਿਤੀ ਵਿਚ ਪਹੁੰਚਾ ਦਿਤਾ ਹੈ।” ਹਾਲ ਹੀ ਵਿਚ ਤਾਮਿਲਨਾਡੂ ਤੋਂ ਰਾਜ ਸਭਾ ਲਈ ਚੁਣੇ ਗਏ ਵਾਇਕੋ ਤੋਂ ਰਜਨੀਕਾਂਤ ਦੇ ਬਿਆਨ ‘ਤੇ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਸੀ। ਵਾਇਕੋ ਨੇ 5 ਅਗਸਤ ਨੂੰ ਰਾਜ ਸਭਾ ‘ਚ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੇ ਬਿੱਲ ਦਾ ਵਿਰੋਧ ਕੀਤਾ ਸੀ।

Real Estate