ਹਾਂਗਕਾਂਗ ਹਵਾਈ ਅੱਡੇ ‘ਤੇ ਪ੍ਰਦਰਸ਼ਨ ,ਉਡਾਣਾਂ ਰੱਦ

4969

ਹਾਂਗਕਾਂਗ ਹਵਾਈ ਅੱਡੇ ੳੱਪਰ ਹੀ ‘ਤੇ ਚੌਥੇ ਦਿਨ ਵੀ ਹੋਇਆ ਪ੍ਰਦਰਸ਼ਨ ਹੋਇਆ । ਹਵਾਈ ਅੱਡੇ ਦੇ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਪ੍ਰਦਰਸ਼ਨ ਕੀਤਾ ਹੈ। ਜਿਸ ਤੋਂ ਬਾਅਦ ਪ੍ਰਦਰਸ਼ਨ ਨੂੰ ਦੇਖਦੇ ਹੋਏ ਹਵਾਈ ਅੱਡਾ ਅਥਾਰਟੀ ਨੇ ਦੁਪਹਿਰ ਬਾਅਦ ਪੂਰੇ ਦਿਨ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਦੌਰਾਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਥੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ, ਜਿਨ੍ਹਾਂ ਨੇ ਚੈਕਿੰਗ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਦੂਸਰੇ ਸਥਾਨਾਂ ਤੋਂ ਹਾਂਗਕਾਂਗ ਰਵਾਨਾ ਹੋ ਚੁੱਕੀਆਂ ਉਡਾਣਾਂ ਤੋਂ ਇਲਾਵਾ ਇਥੋਂ ਉਡਾਣ ਭਰਨ ਵਾਲੇ ਅਤੇ ਇਥੇ ਆਉਣ ਵਾਲੇ ਸਾਰੇ ਅੱਜ ਦੇ ਜਹਾਜ਼ਾਂ ਦੀਆਂ ਉਡਾਣਾਂ ਨੂੰ ਰੱਦ ਕੀਤਾ ਜਾਂਦਾ ਹੈ। ਅਧਿਕਾਰੀਆਂ ਨੂੰ ਉਸ ਸਮੇਂ ਇਹ ਫ਼ੈਸਲਾ ਲੈਣਾ ਪਿਆ ਜਦੋਂ ਲੋਕਤੰਤਰ ਪੱਖੀ ਹਜ਼ਾਰਾਂ ਪ੍ਰਦਰਸ਼ਨਕਾਰੀ ਆਪਣੇ ਹੱਥਾਂ ਵਿੱਚ ਹਾਂਗਕਾਂਗ ਸੁਰੱਖਿਅਤ ਨਹੀਂ ਹੈ ਅਤੇ ਪੁਲਿਸ ਬਲ ਸ਼ਰ ਕਰੋ ਵਰਗੀਆਂ ਤਖ਼ਤੀਆਂ ਲੈ ਕੇ ਹਵਾਈ ਅੱਡੇ ਵਿੱਚ ਪਹੁੰਚ ਗਏ। ਇਸੇ ਦੌਰਾਨ ਅਮਰੀਕਾ ਕੈਨੇਡਾ ਤੇ ਹੋਰ ਕਈ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਹਾਂਗਕਾਂਗ ਨਾ ਜਾਣ ਦੀ ਸਲਾਹ ਦਿੱਤੀ ਹੈ ।

Real Estate