ਸਨੀ ਲਿਓਨੀ ਨੂੰ ਗੂਗਲ ਸਰਚ ’ਚ ਸਭ ਤੋਂ ਵੱਧ ਲੱਭਦੇ ਨੇ ਭਾਰਤੀ ਲੋਕ

917

ਸਨੀ ਲਿਓਨੀ ਲੰਘੇ ਸਾਲ ਵੀ ਭਾਰਤ ਚ ਸਭ ਤੋਂ ਜ਼ਿਆਦਾ ਗੂਗਲ ਸਰਚ ਕੀਤੇ ਜਾਣ ਵਾਲੀ ਸਖ਼ਸ਼ੀਅਤਾਂ ਦੀ ਇਸ ਸੂਚੀ ਚ ਪਹਿਲੇ ਸਥਾਨ ਤੇ ਰਹੀ ਸੀ। ਇਸ ਵਾਰ ਵੀ ਭਾਰਤੀ ਲੋਕਾਂ ਨੇ ਉਸ ਦਾ ਸਾਥ ਨਹੀਂ ਛੱਡਿਆ ।ਹੁਣ ਫਿਰ ਭਾਰਤ ਚ ਗੂਗਲ ਸਰਚ ਚ ਇਸ ਸਾਲ ਅਗਸਤ ਦੇ ਪਹਿਲੇ ਹਫਤੇ ਤੱਕ ਸਭ ਤੋਂ ਵੱਧ ਲੱਭੀ ਜਾਣ ਵਾਲੇ ਸਖ਼ਸ਼ੀਅਤਾਂ ਦੀ ਸੂਚੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਪਰਸਟਾਰ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਨੂੰ ਪਛਾੜਦਿਆਂ ਅਦਾਕਾਰਾ ਸਨੀ ਲਿਓਨੀ ਸਿਖਰ ਤੇ ਪਹੁੰਚ ਗਈ ਹੈ। ਗੂਗਲ ਟ੍ਰੈਂਡਸ ਐਨਾਲਿਟਿਕਸ ਮੁਤਾਬਕ ਸਨੀ ਲਿਓਨੀ ਨਾਲ ਜੁੜੀਆਂ ਜ਼ਿਆਦਾਤਰ ਖੋਜਾਂ ਉਨ੍ਹਾਂ ਦੇ ਵੀਡੀਓ ਬਾਰੇ ਚ ਹਨ ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਤੇ ਆਧਾਰ ਬਾਇਓਪਿਕ ਲੜੀ ‘ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ’ ਨੂੰ ਵੀ ਲੋਕਾਂ ਨੇ ਲੱਭਿਆ ਹੈ। ਸਨੀ ਲਿਓਨੀ ਨੂੰ ਸਭ ਤੋਂ ਜ਼ਿਆਦਾ ਪੂਰਬੀ-ਉਤਰ ਦੇ ਸੂਬਿਆਂ ਜਿਵੇਂ ਮਣੀਪੁਰ ਅਤੇ ਅਸਮ ਚ ਸਰਚ ਕੀਤਾ ਗਿਆ।

Real Estate