ਪੰਜਾਬ ਬੰਦ ਨੇ ਕਈ ਥਾਈਂ ਕਰਵਾਈਆਂ ਝੜਪਾਂ

1287

ਦਿੱਲੀ ‘ਚ ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਕੁਝ ਜੱਥੇਬੰਦੀਆਂ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਅੱਜ ਪੰਜਾਬ ਬੰਦ ਹੈ। ਇਸ ਬੰਦ ਦਾ ਅਸਰ ਕਈ ਥਾਂਵਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਰਵਿਦਾਸ ਭਾਈਚਾਰੇ ਦਾ ਕਹਿਣਾ ਹੈ ਕਿ ਜਦੋ ਤਕ ਮੰਦਰ ਦੇ ਮੁੱਦੇ ‘ਤੇ ਕੋਈ ਹੱਲ ਨਹੀ ਨਿਕਲਦਾ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸੇ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਦਿੱਲੀ ਐਨਐਚ ਬੰਦ ਕਰ ਦਿੱਤਾ । ਮੁਕੇਰੀਆਂ ਨਜ਼ਦੀਕ ਹਰਸੇ ਮਾਨਸਰ ਵਿਖੇ ਬੰਦ ਕਰਵਾਉਣ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ। ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਗੋਲੀ ਚਲਾਉਣੀ ਪਈ। ਕਈ ਮੋਟਰਸਾਈਕਲ ਤੇ ਵਾਹਨ ਲੋਕਾਂ ਨੇ ਭੰਨ ਦਿੱਤੇ। ਅੱਧੀ ਦਰਜਨ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਬੰਦ ਦੌਰਾਨ ਜਲੰਧਰ ਦੇ ਮਾਡਲ ਟਾਊਨ ਵਿਚ ਰਾਹਗੀਰਾਂ ਦੀਆਂ ਗੱਡੀਆਂ ਰੋਕੀਆਂ ਤਾਂ ਕੁੱਝ ਦੇਰ ਬਾਅਦ ਇਕ ਕਾਰ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਉਸ ਦੀ ਕਾਰ ਤੋੜੀ ਗਈ। ਉੱਥੇ ਹੀ ਬਿਧੀਪੁਰ ਫਾਟਕ ਕੋਲ ਫਾਰਚੂਨਰ ਕਾਰ ਸਵਾਰ ਨੇ ਰਸਤਾ ਪੁੱਛਿਆ ਤਾਂ ਉਸ ਦੀ ਕਾਰ ਦੇ ਸ਼ੀਸ਼ੇ ‘ਤੇ ਤਲਵਾਰਾਂ ਤੇ ਇੱਟਾਂ ਮਾਰ ਕੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ। ਨਵਾਂ ਸ਼ਹਿਰ ਦੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਦੁਕਾਨਾਂ ਖੁਲਵਾਉਣ ਲਈ ਦੁਕਾਨਦਾਰਾਂ ਨੂੰ ਕਹਿਣ ਤੇ ਵੀ ਸਥਿਤੀ ਤਨਾਅਪੂਰਣ ਬਣ ਗਈ ।

Real Estate