4 ਲੱਖ ਰੁਪਏ ਇਕੱਠੇ ਕਰ ਸਿੰਘਾ ਨੇ 34 ਕਸ਼ਮੀਰੀ ਲੜਕੀਆਂ ਨੂੰ ਜਹਾਜ਼ ਰਾਹੀ ਪਹੁੰਚਾਇਆ ਘਰ

930

ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਲੜਕੀਆਂ ਬਾਰੇ ਗ਼ਲਤ ਬਿਆਨਬਾਜ਼ੀ ਤੋਂ ਬਾਅਦ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪੜ੍ਹਨ ਲਈ ਆਈਆਂ ਕਸ਼ਮੀਰੀ ਲੜਕੀਆਂ ਨੂੰ ਬੀਤੇ ਦਿਨੀ ਸਿੱਖਾਂ ਨੇ 34 ਕਸ਼ਮੀਰੀ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਕੋਲ ਸੁਰੱਖਿਅਤ ਪਹੁੰਚਾਇਆ ਗਿਆ। ਦਿੱਲੀ ਤੋਂ ਹਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਲਕੇ ਇਸ ਮਿਸ਼ਨ ਨੂੰ ਨੇਪਰੇ ਚੜਿਆ ਹੈ ਦੱਸ ਦਈਏ ਕਿ ਉਨ੍ਹਾਂ ਦੇ ਨਾਲ ਇਸ ਮਿਸ਼ਨ ਵਿਚ ਸ਼ੋਪੀਆ ਗਈ ਇੱਕ ਬਹਾਦਰ ਲੜਕੀ ਵੀ ਸ਼ਾਮਲ ਸੀ ਅਤੇ ਹੁਣ ਜਦੋਂ ਕਸ਼ਮੀਰੀ ਮਾਪਿਆਂ ਦੀਆ ਬੱਚੀਆਂ ਘਰ ਪਹੁੰਚ ਗਈਆਂ ਹਨ ਤਾਂ ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ। ਆਖਰੀ ਲੜਕੀ ਨੂੰ ਉਸਦੇ ਘਰ ਸੁਰੱਖਿਆ ਪਹੁੰਚਾਉਣ ਤੋਂ ਬਾਅਦ ਸਿੱਖ ਨੇ ਜੈਕਾਰਾ ਛੱਡ ਕੇ ਅੱਗੇ ਵਲ ਚਾਲੇ ਪਾਏ ਦੱਸ ਦਈਏ ਕਿ ਦਿੱਲੀ ਤੋਂ ਹਰਮਿੰਦਰ ਸਿੰਘ ਨੇ ਮਹਾਰਾਸ਼ਟਰ ਵਿਚ ਫਸੀਆਂ 34 ਕਸ਼ਮੀਰੀ ਲੜਕੀਆਂ ਦੀ ਮਦਦ ਲਈ ਜਹਾਜ਼ ਦੇ ਟਿਕਟ ਖ਼ਰੀਦਣ ਲਈ 4 ਲੱਖ ਰੁਪਏ ਦਾਨ ਵਿਚ ਇਕੱਠੇ ਕੀਤੇ ਅਤੇ ਅਪਣੇ 3 ਹੋਰ ਸਿੱਖ ਸਾਥੀਆਂ ਦੇ ਨਾਲ ਬੱਚੀਆਂ ਨੂੰ ਉਨ੍ਹਾਂ ਦੇ ਮਾਪਿਆਂ ਤਕ ਸੁਰੱਖਿਆ ਪਹੁੰਚਾਉਣ ਦਾ ਪ੍ਰਬੰਧ ਕੀਤਾ ਸੀ।

Real Estate