ਕੈਨੇਡਾ ਅਮਰੀਕਾ ਦੇ ਬਾਰਡਰ ਤੇ ਸਥਿਤ ਅੰਬੈਸਡਰ ਬ੍ਰਿਜ ‘ਤੇ ਜ਼ਬਤ ਕੀਤੀ ਗਈ 210 ਪੌਂਡ ਤੋਂ ਜ਼ਿਆਦਾ ਕੋਕੀਨ

1180
Seized Cocaine

ਨਵ ਕੌਰ ਭੱਟੀ

30 ਜੁਲਾਈ ਨੂੰ ਡੀਟਰੋਇਟ-ਵਿੰਡਸਰ ਤੇ ਸਥਿਤ ਅੰਬੈਸਡਰ ਬ੍ਰਿਜ ਵਿਖੇ ਇੱਕ ਟਰਾਂਸਪੋਰਟ ਟਰੱਕ ਵਿੱਚ ਕੁੱਲ 96.7 ਕਿਲੋਗ੍ਰਾਮ ਕੋਕੀਨ ਮਿਲਣ ਤੋਂ ਬਾਅਦ ਇਕ ਕੁਬੈਕ ਦੇ ਲਾਸੇਲ ਸ਼ਹਿਰ ਦੇ ਵਸਨੀਕ ਗੁਰਿੰਦਰ ਸਿੰਘ ਉਮਰ 27 ਸਾਲਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ .ਕਨੇਡਾ ਦੀ ਬਾਰਡਰ ਸਰਵਿਸਿਜ਼ ਏਜੰਸੀ ਦੇ ਡਿਟੈਕਟਰ ਕੁੱਤੇ ਦੇ ਸੁੰਘਣ ਤੋਂ ਬਾਅਦ, ਡੀਟਰੋਇਟ-ਵਿੰਡਸਰ ਬਾਰਡਰ ‘ਤੇ ਇਕ ਟਰੈਕਟਰ ਦੇ ਟ੍ਰੇਲਰ ਵਿਚ ਕੋਕੀਨ ਦੀ ਇਕ ਵੱਡੀ ਖੇਪ, ਕੁਲ 96.7 ਕਿਲੋਗ੍ਰਾਮ ਜ਼ਬਤ ਕੀਤੀ ਗਈ ਹੈ.
ਸੀਬੀਐਸਏ ਦੇ ਅਨੁਸਾਰ, ਟ੍ਰਾਂਸਪੋਰਟ ਟਰੱਕ ਕਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਦੋਂ ਇਸ ਨੂੰ ਸੈਕੰਡਰੀ ਚੈੱਕ ਅਪ ਲਈ ਭੇਜਿਆ ਗਿਆ ਤਾਂ ਇਸ ਵਿੱਚੋ ਇਹ ਖੇਪ ਮਿਲੀ.
ਕੇਨਾਈਨ ਯੂਨਿਟ ਦੀ ਮਦਦ ਨਾਲ, ਸੀਬੀਐਸਏ(CBSA) ਅਧਿਕਾਰੀਆਂ ਨੂੰ ਟਰੈਕਟਰ ਦੇ ਟ੍ਰੇਲਰ ਦੇ ਵਪਾਰਕ ਲੋਡ ਵਿੱਚ 80 ਇੱਟਾਂ ਵਿੱਚ ਛੁਪਾਈ ਗਈ ਕੋਕੀਨ ਦੀ ਖੇਪ ਲੱਭੀ। ਡਰਾਈਵਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਕੇ ਰਾਇਲ ਕੈਨੇਡੀਅਨ ਮਾਉੰਟੇਡ ਪੁਲਿਸ (RCMP) ਦੀ ਹਿਰਾਸਤ ਵਿੱਚ ਦੇ ਦਿੱਤਾ ਗਿਆ ਹੈ ।
ਕੁਬੇਕ ਦੇ ਲਾਸੇਲ ਸ਼ਹਿਰ ਦੇ ਵਸਨੀਕ 27 ਸਾਲਾ ਗੁਰਿੰਦਰ ਸਿੰਘ ਉਪਰ , ਕੰਟ੍ਰੋਲਡ ਡਰੱਗਜ਼ ਐਂਡ ਪਦਾਰਥ ਐਕਟ ਦੀ ਉਲੰਘਣਾ ਦੇ ਅਧੀਨ ਕੰਟ੍ਰੋਲੇਡ ਪਦਾਰਥ ਕੋਲ ਰੱਖਣ ਤੇ ਓਹਨਾ ਦੀ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਹਨ।
ਪ੍ਰੈਸ ਸਮੇਂ, ਵਿੰਡਸਰ ਵਿਚ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿਖੇ ਜ਼ਮਾਨਤ ਦੀ ਸੁਣਵਾਈ ਵਿਚਾਰ ਅਧੀਨ ਸੀ.
ਸੀਬੀਐਸਏ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਅਜੇ ਜਾਰੀ ਹੈ। ਵਿੰਡਸਰ ਸੁਪੀਰੀਅਰ ਕੋਰਟ ਵਿਖੇ ਸਿੰਘ ਦੀ ਜ਼ਮਾਨਤ ਦੀ ਸੁਣਵਾਈ ਵੀ ਵਿਚਾਰ ਅਧੀਨ ਹੈ।
Source :ਜਸਮਨ ਸਿੰਘ, ਵਿੰਡਸਰ ਸਟਾਰ

Real Estate