ਕਸ਼ਮੀਰੀ ਲੜਕੀਆਂ ਤੇ ਜ਼ੁਲਮ ਨੂੰ ਵੇਖ ਕੇ ਖਾਲਸਾ ਸ਼ਾਂਤ ਹੋਕੇ ਨਹੀਂ ਬੈਠੇਗਾ – ਜਥੇਦਾਰ ਹਵਾਰਾ

1407

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਰਾਜਨੀਤਿਕ ਪਾਰਟੀ ਦੇ ਕਾਰਕੁੰਨਾਂ ਵੱਲੋਂ ਕਸ਼ਮੀਰੀ ਲੜਕੀਆਂ ਦੀ ਇੱਜ਼ਤ ਅਤੇ ਸ਼ਾਨ ਦੇ ਖ਼ਿਲਾਫ਼ ਵਰਤੀ ਜਾਂਦੀ ਸ਼ਬਦਾਵਲੀ ਤੇ ਕਿਹਾ ਹੈ ਕਿ ਕਸ਼ਮੀਰੀ ਲੜਕੀਆਂ ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਖਾਲਸਾ ਕਦੇ ਵੀ ਸ਼ਾਂਤ ਹੋਕੇ ਨਹੀਂ ਬੈਠੇਗਾ। ਵਕੀਲ ਦੇ ਰਾਹੀਂ ਭੇਜੇ ਇੱਕ ਸੰਦੇਸ਼ ‘ਚ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਧਰਮ ਹਮੇਸ਼ਾ ਹੀ ਮਜ਼ਲੂਮਾਂ ਦੇ ਨਾਲ ਖੜ੍ਹਾ ਹੋਇਆ ਹੈ ਅਤੇ ਜੁਲਮ ਦੇ ਖਿਲਾਫ ਡਟਿਆ ਹੈ। ਇੱਕ ਸਮਾਂ ਸੀ ਜਦ ਕਸ਼ਮੀਰੀ ਪੰਡਿਤ ਅਤੇ ਹਿੰਦੂ ਬਹੂ ਬੇਟੀਆਂ ਸੁਰੱਖਿਅਤ ਨਹੀਂ ਸੀ। ਉਸ ਸਮੇਂ ਖਾਲਸੇ ਨੇ ਆਪਣੀ ਖਾਲਸਾਈ ਪਰੰਪਰਾਵਾਂ ਅਨੁਸਾਰ ਜ਼ਾਲਮਾਂ ਦਾ ਨਾਸ਼ ਕੀਤਾ ਸੀ। ਪਰ ਅੱਜ ਹਾਲਾਤ ਬਿਲਕੁਲ ਉਲਟ ਹਨ ਨਿਤਾਣੇ ਜਰਵਾਣੇ ਬਣ ਗਏ ਹਨ।ਖਾਲਸਾ ਇਨ੍ਹਾਂ ਬਦਲਦੇ ਹਾਲਾਤਾਂ ਨੂੰ ਬਾਜ਼ ਨਿਗਾਹਾਂ ਨਾਲ ਵੇਖ ਰਿਹਾ ਹੈ। ਕਸ਼ਮੀਰੀ ਲੜਕੀਆਂ ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਖਾਲਸਾ ਕਦੇ ਵੀ ਸ਼ਾਂਤ ਹੋਕੇ ਨਹੀਂ ਬੈਠੇਗਾ। ਸਾਡੇ ਲਈ ਸਾਰੇ ਧਰਮਾਂ ਦੀਆਂ ਲੜਕੀਆਂ ਸਾਂਝੀਆਂ ਹਨ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਆਪਣੇ ਸੰਦੇਸ਼ ਰਾਹੀਂ ਪੂਰੇ ਭਾਰਤ ਵਿੱਚ ਰਹਿ ਰਹੀਆਂ ਕਸ਼ਮੀਰੀ ਲੜਕੀਆਂ ਨੂੰ ਭਰੋਸਾ ਦਿਵਾਇਆ ਕਿ ਸਿੱਖ ਕੌਮ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸੁਰੱਖਿਆ ਅਤੇ ਸਹਾਇਤਾ ਦੇਵੇਗੀ ਉਨ੍ਹਾਂ ਨੂੰ ਜਿੱਥੇ ਕਿਤੇ ਵੀ ਬਹੁਗਿਣਤੀ ਧਰਮ ਨਾਲ ਸਬੰਧਤ ਮਾੜੇ ਅਨਸਰਾਂ ਤੋਂ ਡਰ ਲੱਗੇ ਤਾਂ ਉਹ ਗੁਰੂ ਘਰ ਵਿੱਚ ਜਾ ਕੇ ਸ਼ਰਨ ਲੈਣ।
ਜਗਤਾਰ ਸਿੰਘ ਹਵਾਰਾ ਨੇ ਆਪਣੇ ਸੰਦੇਸ਼ ਵਿੱਚ ਰਾਜਨੀਤਿਕ ਪਾਰਟੀ ਦੇ ਗੁੰਡਿਆਂ ਨੂੰ ਤਾੜਨਾ ਕੀਤੀ ਕਿ ਉਹ ਕਸ਼ਮੀਰੀ ਲੜਕੀਆਂ ਦੇ ਖਿਲਾਫ ਮਨੁੱਖਤਾ ਤੋਂ ਡਿੱਗੀ ਹੋਈ ਟਿੱਪਣੀਆਂ ਅਤੇ ਹਰਕਤਾਂ ਤੋਂ ਬਾਜ਼ ਆਉਣ। ਉਨ੍ਹਾਂ ਨੇ ਸਿੱਖਾ ਨੂੰ ਅਪੀਲ ਕੀਤੀ ਕਿ ਉਹ ਸਿੱਖ ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ ਅੱਗੇ ਆਉਣ।

Real Estate