ਐਤਵਾਰ ਸ਼ਾਮ ਤੱਕ ਸ੍ਰੀਨਗਰ ’ਚ ਮੁੜ ਦੁਕਾਨਾਂ ਬੰਦ ਕਰਵਾ ਲੋਕਾਂ ਨੂੰ ਘਰ ਪਰਤਣ ਦੀ ਕੀਤੀ ਅਪੀਲ

1065

ਜੰਮੂ-ਕਸ਼ਮੀਰ ਦੇ ਜ਼ਿਆਦਤਰ ਇਲਾਕਿਆਂ ਚ ਧਾਰਾ 144 ਲਾਗੂ ਹੈ। ਈਦ ਤਿਓਹਾਰ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਦੁਪਹਿਰ ਮਗਰੋਂ ਕਰਫਿਊ ਚ ਮਾੜੀ ਜਿਹੀ ਢਿੱਲ ਦਿੱਤੀ ਗਈ ਮਗਰੋਂ ਬਾਅਦ ਚ ਸ੍ਰੀਨਗਰ ਸ਼ਹਿਰ ਚ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ। ਐਤਵਾਰ ਨੂੰ ਪਾਬੰਦੀਆਂ ਚ ਢਿੱਲ ਦਿੱਤੇ ਜਾਣ ਮਗਰੋਂ ਲੋਕਾਂ ਨੂੰ ਬੇਕਰੀ ਅਤੇ ਕਿਰਾਨੇ ਦੀਆਂ ਦੁਕਾਨਾਂ ਤੇ ਜਾਉਂਦਿਆਂ ਦੇਖਿਆ ਗਿਆ। ਸ਼ਹਿਰ ਦੇ ਕੁਝ ਹਿੱਸਿਆਂ ਚ ਨਿਜੀ ਵਾਹਨਾਂ ਦੀ ਆਵਾਜਾਈ ਵੀ ਦੇਖੀ ਗਈ। ਹਾਲਾਂਕਿ ਬਾਅਦ ਚ ਦੁਬਾਰਾ ਪਾਬੰਦੀਆਂ ਨੂੰ ਲਾਗੂ ਕਰਨ ਮਗਰੋਂ ਲੋਕਾਂ ਨੂੰ ਆਪੋ ਆਪਣੇ ਘਰਾਂ ਚ ਪਰਤਣ ਦੀ ਅਪੀਲ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਸ਼ਟਰ ਬੰਦਰ ਕਰਨੇ ਪਏ।
ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸੂਬੇ ਚ ਹਾਲਾਤ ਸ਼ਾਂਤੀਪੂਰਨ ਸਨ। ਇੱਕ ਸ਼ਹਿਰ ਦੇ ਨਿਵਾਸੀ ਗੌਹਰ ਅਹਿਮਦ ਨੇ ਕਿਹਾ, ਪਹਿਲਾਂ ਈਦ ਵੱਡੇ ਧੂਮਧਾਮ ਨਾਲ ਮਨਾਈ ਜਾਂਦੀ ਸੀ। ਇਸ ਵਾਰ ਬਹੁਤ ਘੱਟ ਲੋਕ ਸੜਕਾਂ ਤੇ ਹਨ ਅਤੇ ਉਹ ਉਸ ਤਰ੍ਹਾਂ ਦੀ ਖਰੀਦਵਾਰੀ ਨਹੀਂ ਕਰ ਰਹੇ ਹਨ ਜਿਵੇਂ ਉਹ ਪਹਿਲਾਂ ਕਰਿਆ ਕਰਦੇ ਸਨ।

Real Estate