ਪੰਜਾਬ ਪੁਲਿਸ ਦਾ ਮੁਨਸ਼ੀ ਹੈਰੋਇਨ ਸਮੇਤ SIT ਵੱਲੋਂ ਗ੍ਰਿਫਤਾਰ

1119

ਪੰਜਾਬ ਸਰਕਾਰ ਵੱਲੋਂ ਨਸਿ਼ਆਂ ਦੇ ਖਾਤਮੇ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਨੇ ਹੌਲਦਾਰ ਸਮੇਤ ਤਿੰਨ ਵਿਅਕਤੀਆਂ ਨੂੰ 785 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਲਾਜ਼ਮ ਲੁਧਿਆਣਾ ਜਿਲ੍ਹਾ ਦੇ ਥਾਣਾ ਸਦਰ ਖੰਨਾ ਦਾ ਹੈੱਡ ਮੁਨਸ਼ੀ ਹੈ ਅਤੇ ਦੋ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਤੋਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ। ਐਸਟੀਐੱਫ ਦੇ ਆਈਜੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਅਮਨਦੀਪ ਸਿੰਘ ਉਰਫ਼ ਮੋਲੀ ਅਤੇ ਵਿਕਾਸ ਕੁਮਾਰ ਉਰਫ ਲਾਰਾ ਨੂੰ ਚੰਡੀਗੜ੍ਹ ਰੋਡ ਤੋਂ ਸੈਕਟਰ-39 ਤੋਂ ਹੈਰੋਇਨ ਤੇ ਆਈ-20 ਕਾਰ ਸਮੇਤ ਕਾਬੂ ਕੀਤਾ ਸੀ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਹ ਨਸ਼ਾ ਗਗਨਦੀਪ ਸਿੰਘ ਉਰਫ ਗੱਗੀ ਕੋਲੋਂ ਖਰੀਦਦੇ ਹਨ। ਆਈਜੀ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ਨੇ ਪੁਲਿਸ ਨੇ ਥਾਣਾ ਸਦਰ ਖੰਨਾ ਵਿੱਚ ਬਤੌਰ ਮੁੱਖ ਮੁਨਸ਼ੀ ਤਾਇਨਾਤ ਹੌਲਦਾਰ ਗਗਨਦੀਪ ਸਿੰਘ ਉਰਫ ਗੱਗੀ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਥਾਣੇ ਨੇੜੇ ਖੜ੍ਹੀ ਉਸ ਦੀ ਆਈ-10 ਕਾਰ ਵਿੱਚੋਂ 385 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਹੈਰੋਇਨ ਨਾਈਜੀਰੀਅਨਾਂ ਕੋਲੋਂ ਦਿੱਲੀ ਤੋਂ ਲਈ ਜਾਂਦੀ ਸੀ।

Real Estate