ਨਿਊਜ਼ੀਲੈਂਡ ਦੀ ਇਕ ਟ੍ਰੇਨ ‘ਚ ਭਾਰਤੀ ਸਵਾਰੀ ਉਤੇ ਨਸਲੀ ਟਿੱਪਣੀ ਕਰਨ ਵਾਲੇ ਨੂੰ ਕੰਡਕਟਰ ਨੇ ਲਾਹਿਆ ਹੇਠਾਂ

4171

ਔਕਲੈਂਡ 10 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਵਲਿੰਗਟਨ ਦੀ ਇਕ ਟ੍ਰੇਨ ਦੇ ਵਿਚ ਸਵਾਰ ਇਕ ਭਾਰਤੀ ਜਦੋਂ ਹਿੰਦੀ ਦੇ ਵਿਚ ਕਿਸੀ ਦੇ ਨਾਲ ਗੱਲ ਕਰ ਰਿਹਾ ਸੀ ਤਾਂ ਇਕ ਨੌਜਵਾਨ ਕੁੜੀ ਨੇ ਉਸ ਉਤੇ ਨਸਲੀ ਟਿਪਣੀ ਕਰ ਮਾਰੀ। ਉਸਨੇ ਗਾਲੀ ਗਲੋਚ ਕਰਦਿਆਂ ਕਿਹਾ ਕਿ ਆਪਣੇ ਦੇਸ਼ ਦੇ ਵਿਚ ਜਾਓ ਅਤੇ ਇਥੇ ਸਿਰਫ ਇੰਗਲਿਸ਼ ਵਿਚ ਗੱਲ ਕਰੋ। ਇਹ ਮਾਮਲਾ ਜਦੋਂ ਟ੍ਰੇਨ ਕੰਡਕਟਰ ਕੋਲ ਗਿਆ ਤਾਂ ਉਸਨੇ ਇਸਨੂੰ ਹੱਲ ਕਰਨ ਦੀ ਕੋਸ਼ਿਸ ਕੀਤੀ ਪਰ ਨਸਲਵਾਦੀ ਕੁੜੀ ਨਾ ਮੰਨੀ ਉਸਨੇ ਕਿਹਾ ਕਿ ਮੈਂ ਅਗਲੇ ਸਟੇਸ਼ਨ ‘ਤੇ ਉਤਰ ਜਾਣਾ ਹੈ। ਪਰ ਬਹਾਦਰ ਕੰਡਕਟਰ ਜੇ।ਜੇ। ਫਿਲਪਸ ਨੇ ਕਿਹਾ ਕਿ ਅਗਲੇ ਸਟੇਸ਼ਨ ‘ਤੇ ਨਹੀਂ ਤੈਨੂੰ ਤਾਂ ਮੈਂ ਇਥੇ ਹੀ ਉਤਾਰਾਗਾਂ। ਐਨੀ ਬਤਮੀਜ਼ ਨੂੰ ਮੈਂ ਟ੍ਰੇਨ ਵਿਚ ਨਹੀਂ ਲਿਜਾਵਾਂਗਾ। ਉਸਨੇ ਪੁਲਿਸ ਨੂੰ ਬੁਲਾਇਆ ਅਤੇ ਜਿੱਥੇ ਗੱਡੀ ਖੜੀ ਕੀਤੀ ਗਈ ਸੀ ਉਸੇ ਥਾਂ ਉਸਨੂੰ ਉਤਾਰ ਦਿੱਤਾ। ਪੁਲਿਸ ਨੇ ਉਸ ਨਸਲਵਾਦੀ ਕੁੜੀ ਨੂੰ ਫੜ ਲਿਆ, ਟ੍ਰੇਨ ਤੁਰ ਪਈ ਅਤੇ ਟ੍ਰੇਨ ਮੈਨੇਜਰ ਦੇ ਹੱਕ ਵਿਚ ਤਾੜੀਆਂ ਵੱਜੀਆਂ। ਇਸ ਟ੍ਰੇਨ ਕੰਡਕਟਰ ਨੂੰ ਹੁਣ ਕੁਝ ਖਿਤਾਬਾਂ ਵਾਸਤੇ ਨਾਮਜ਼ਦ ਕੀਤਾ ਗਿਆ ਹੈ। ਸੋ ਨਿਊਜ਼ੀਲੈਂਡ ਦੇ ਵਿਚ ਮਿਲਦੇ ਅਧਿਕਾਰਾਂ ਨੂੰ ਵੇਖੀਏ ਤਾਂ ਇਥੇ ਨਸਲਵਾਦੀ ਟਿਪਣੀ ਮੰਜੂਰ ਨਹੀਂ।

Real Estate