ਜਦੋਂ ਤੱਕ ਨਵਾਂ ਪ੍ਰਧਾਨ ਨਹੀਂ ਮਿਲਦਾ ਸੋਨੀਆ ਗਾਂਧੀ ਕੋਲ ਰਹੇਗੀ ਕਾਂਗਰਸ ਦੀ ਚੌਧਰ

ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਢਾਈ ਮਹੀਨੇ ਮਗਰੋਂ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ । ਪਰ 12 ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਕਿਸੇ ਵੀ ਨਾਂਮ ‘ਤੇ ਸਹਿਮਤੀ ਨਹੀ ਬਣ ਸਕੀ । ਬੇਸ਼ੱਕ 5 ਅਲੱਗ ਅਲੱਗ ਕਮੇਟੀਆਂ ਬਣਾਈਆਂ ਗਈਆਂ ਜਿੰਨ੍ਹਾਂ ਵਿੱਚ ਗੈਰ ਗਾਂਧੀ-ਨਹਿਰੂ ਨੇਤਾ ਦਾ ਨਾਂਮ ਤਹਿ ਕਰਨਾ ਸੀ ਪਰ ਜਦੋਂ ਨਾਕਾਮੀ ਹੱਥ ਲੱਗੀ ਤਾਂ ਆਗੂਆਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣੇ ਰਹਿਣ ਲਈ ਕਿਹਾ ਪਰ ਜਦੋਂ ਰਾਹੁਲ ਬੇਜਿੱਦ ਰਹੇ ਤਾਂ ਸੋਨੀਆ ਗਾਂਧੀ ਨੂੰ ਫਿਰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ ।
ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਚੱਲਦੀ ਸੀ ਤਾਂ ਰਾਹੁਲ ਅਤੇ ਸੋਨੀਆ ਗਾਂਧੀ ਮੀਟਿੰਗ ਵਿੱਚੋਂ ਬਾਹਰ ਆ ਗਏ ਤਾਂ ਜੋ ਬਾਕੀ ਆਗੂ ਇਹਨਾਂ ਦੇ ਦਬਾਅ ਤੋਂ ਬਿਨਾ ਕੋਈ ਫੈਸਲਾ ਲੈ ਸਕਣ । ਰਾਹੁਲ ਨੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਨਵੇਂ ਪ੍ਰਧਾਨ ਦੀ ਸਬੰਧੀ ਚਰਚਾ ਦੌਰਾਨ ਕਸ਼ਮੀਰ ਵਿੱਚ ਹਿੰਸਾ ਦੀ ਖ਼ਬਰਾਂ ਆ ਰਹੀਆਂ ਹਨ। ਇਸ ਕਰਕੇ ਮੀਟਿੰਗ ਰੋਕ ਕੇ ਕਸ਼ਮੀਰ ਮਸਲੇ ਦੇ ਵਿਚਾਰ ਕਰਨੇ ਪਏ ।

Real Estate