ਜੰਮੂ ਤੋਂ ਹਟਾਈ ਗਈ ਧਾਰਾ 144, ਅੱਜ ਖੁੱਲ੍ਹਣਗੇ ਸਕੂਲ

637

ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਘਾਟੀ ਦੀਆਂ ਸਥਾਨਕ ਮਸਜਿਦਾਂ ਵਿੱਚ ਜੁੰਮੇ ਦੀ ਨਮਾਜ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ। ਹਾਲਾਂਕਿ, ਸ਼੍ਰੀਨਗਰ ਦੇ ਇਤਿਹਾਸਕ ਜਾਮਾ ਮਸਜਿਦ ਵਿੱਚ ਲੋਕਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਗਿਆ। ਸ਼ੁੱਕਰਵਾਰ ਸ਼ਾਮ ਨੂੰ ਧਾਰਾ 144 ਨੂੰ ਜੰਮੂ ਤੋਂ ਹਟਾ ਦਿੱਤਾ ਗਿਆ ਹੈ। ਜੰਮੂ ਦੇ ਜ਼ਿਲ੍ਹਾ ਡਿਪਟੀ ਮੈਜਿਸਟਰੇਟ ਸੁਸ਼ਮਾ ਚੌਹਾਨ ਨੇ ਕਿਹਾ – ਧਾਰਾ 144 (ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਰੋਕ) ਦੇ ਹੁਕਮ ਨੂੰ ਜੰਮੂ ਤੋਂ ਵਾਪਸ ਲੈ ਲਿਆ ਹੈ। ਸਾਰੇ ਸਕੂਲ ਅਤੇ ਕਾਲਜਾਂ ਨੂੰ ਕੱਲ (ਸ਼ਨੀਵਾਰ) ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਹਨ।ਦੂਜੇ ਪਾਸੇ, ਕਸ਼ਮੀਰ ਘਾਟੀ ਵਿੱਚ ਸਥਿਤੀ ਕੰਟਰੋਲ ਹੇਠ ਹੈ। ਸੀਆਰਪੀਐਫ ਦੇ ਡੀਜੀ ਰਾਜੀਵ ਰਾਏ ਭਟਨਾਗਰ ਨੇ ਸ੍ਰੀਨਗਰ ਵਿੱਚ ਸੀਆਰਪੀਐਫ ਦੀ ਤਾਇਨਾਤੀ ਸੰਬੰਧੀ ਸਥਿਤੀ ਦਾ ਜਾਇਜ਼ਾ ਲਿਆ।ਜੰਮੂ-ਕਸ਼ਮੀਰ ਦੇ ਡੀਜੀ, ਲਾਅ ਐਂਡ ਆਰਡਰ ਮੁਨੀਰ ਖਾਨ ਨੇ ਕਠੂਆ ਵਿੱਚ ਕਿਹਾ – ਜੰਮੂ ਵਿੱਚ ਸਥਿਤੀ ਆਮ ਹੈ। ਜਦ ਕਿ ਕਸ਼ਮੀਰ ਵਿਚ ਸਥਿਤੀ ਕੰਟਰੋਲ ਵਿੱਚ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ।ਕਈ ਦਿਨਾਂ ਬਾਅਦ ਅੱਜ ਜੰਮੂ-ਕਸ਼ਮੀਰ ‘ਚ ਅੱਜ ਲੋਕ ਆਪਣੇ ਰੋਜ਼ ਦੇ ਕੰਮਾਂਕਾਰਾਂ ਲਈ ਘਰਾਂ ਤੋਂ ਬਾਹਰ ਆਏ ਅਤੇ ਆਮ ਜਨ ਜੀਵਨ ਬਹਾਲ ਹੋਇਆ। ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਮਾਹੌਲ ਕਾਫੀ ਤਨਾਅ ਪੂਰਣ ਰਿਹਾ, ਪਰ ਅੱਜ ਜਦੋਂ ਕਈ ਦਿਨਾਂ ਬਾਅਦ ਲੋਕ ਆਪਣੀਆਂ ਨਿੱਜੀ ਲੋੜਾਂ ਲਈ ਬਾਹਰ ਆਏ ਤਾਂ ਇਸ ਮਾਹੌਲ ਦੇ ਤਣਾਅ ਤੋਂ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ।

Real Estate