ਕੇਰਲਾ-ਕਰਨਾਟਕ ਵਿੱਚ ਹੜ੍ਹ – 66 ਲੋਕਾਂ ਦੀ ਮੌਤ

867

ਭਾਰੀ ਮੀਂਹ ਕਾਰਨ ਆਏ ਹੜਾਂ ਨੇ ਕੇਰਲਾਂ ਅਤੇ ਕਰਨਾਟਕ ਵਿੱਚ ਹੁਣ ਤੱਕ 66 ਲੋਕਾਂ ਦੀ ਜਾਨ ਲੈ ਲਈ ਹੈ। ਕਰਨਾਟਕ ਵਿੱਚ 24 ਅਤੇ ਕੇਰਲ ਵਿੱਚ 42 ਲੋਕਾਂ ਦੀ ਮੌਤ ਹੋ ਗਈ । ਕਰਨਾਟਕ ਵਿੱਚ 45 ਸਾਲ ਬਾਅਦ ਇਹ ਵੱਡੀ ਕੁਦਰਤੀ ਆਫ਼ਤ ਆਈ ਹੈ। ਇਸ ਨਾਲ 6000 ਕਰੋੜ ਦਾ ਨੁਕਸਾਨ ਹੋਇਆ । ਸੂਬਾ ਸਰਕਾਰ ਨੇ ਕੇਂਦਰ ਤੋਂ 3000 ਕਰੋੜ ਦੀ ਮੱਦਦ ਮੰਗੀ ਹੈ।
ਕੇਰਲਾ ਦੇ ਵਾਇਨਾਡ ਸੀਟ ਤੋਂ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਕੱਲ੍ਹ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।
ਭਾਰਤੀ ਫੌਜ ਨੇ ਦੱਸਿਆ ਕਿ ਮਹਾਰਾਸ਼ਟਰ, ਕਰਨਾਟਕ , ਕੇਰਲ ਅਤੇ ਤਾਮਿਲਨਾਡੂ ਹੜ੍ਹਾਂ ਤੋਂ ਪ੍ਰਭਾਵਿਤ ਹਨ।
ਇਹਨਾਂ ਰਾਜਾਂ ‘ਚ 15000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਜਦਕਿ 6000 ਲੋਕ ਰੈਸਕਿਊ ਅਪਰੇਸ਼ਨ ਨਾਲ ਬਚਾਏ ਗਏ ਹਨ। ਫੌਜ ਦੀਆਂ 123 ਟੀਮਾਂ ਰੈਸਕਿਊ ਅਪਰੇਸ਼ਨ ਵਿੱਚ ਜੁੱਟੀਆਂ ਹੋਈਆਂ ਹਨ।

Real Estate