ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋਂ ਕਸ਼ਮੀਰ ’ਚ ਪਿੰਡ ਦੇ ਮੁਖੀਆਂ ਨੂੰ 15 ਅਗਸਤ ਨੂੰ ਤਿਰੰਗਾ ਲਹਿਰਾਉਣ ਦੀ ਸਲਾਹ

1339

ਭਾਜਪਾ ਜੰਮੂ-ਕਸ਼ਮੀਰ ਦੀ ਹਰੇਕ ਪੰਚਾਇਤ ਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ 15 ਅਗਸਤ ਨੂੰ ਜਸ਼ਨ ਏ ਆਜ਼ਾਦੀ ਸਮਾਗਮ ਕਰੇਗੀ। ਸੂਬਾਈ ਇਕਾਈ ਦੇ ਪਾਰਟੀ ਮੁਖੀ ਰਵਿੰਦਰ ਰੈਨਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਪਿੰਡ ਦੇ ਪ੍ਰਧਾਨਾਂ ਨਾਲ ਗੱਲਬਾਤ ਦੌਰਾਨ ਭਾਜਪਾ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਅਸ਼ੋਕ ਕੌਲ ਅਤੇ ਸੂਬਾਈ ਜਨਰਲ ਸਕੱਤਰ ਯੁੱਧਵੀਰ ਸੇਠੀ ਨੇ ਵੀ ਹਿੱਸਾ ਲਿਆ। ਰੈਨਾ ਨੇ ਕਿਹਾ ਕਿ ਭਾਜਪਾ ਕਾਰਕੁੰਨ ਸੂਬੇ ਚ ਧਾਰਾ 370 ਖਤਮ ਹੋਣ ਦੇ ਇਤਿਹਾਸਿਕ ਫੈਸਲੇ ਦਾ ਜਸ਼ਨ ਸਥਾਨਕ ਪੱਧਰ ਤੇ ਪੂਰੇ ਸੂਬੇ ਚ ਮਨਾਉਣਗੇ ਤੇ ਭਾਜਪਾ ਆਗੂ ਹਰੇਕ ਪੰਚਾਇਤ, ਵਾਰਡ, ਮੁਹੱਲੇ ਚ ਜਸ਼ਨ ਏ ਆਜ਼ਾਦੀ ਦੇ ਤਿਓਹਾਰ ਨੂੰ ਮਨਾਉਣਗੇ।
ਉਥੇ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੀ ਸਾਰੀ ਪੰਚਾਇਤਾਂ ਦੇ ਸਰਪੰਚਾਂ ਨੂੰ ਆਜ਼ਾਦੀ ਦਿਹਾੜੇ 15 ਅਗਸਤ ਨੂੰ ਕੌਮੀ ਝੰਡਾ ਲਹਿਰਾਉਣ ਦੀ ਸਲਾਹ ਦਿੱਤੀ ਗਈ ਹੈ।

Real Estate