ਭੀਮ ਟਾਂਕ ਹੱਤਿਆ ਕਾਂਡ ਮਾਮਲੇ ‘ਚ ਸ਼ਿਵ ਲਾਲ ਡੋਡਾ ਸਮੇਤ 24 ਦੋਸ਼ੀਆਂ ਨੂੰ ਉਮਰ ਕੈਦ

833

ਪੰਜਾਬ ਦੇ ਬਹੁਚਰਚਿਤ ਅਬੋਹਰ ਭੀਮ ਟਾਂਕ ਹੱਤਿਆ ਕਾਂਡ ਮਾਮਲੇ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਅਦਾਲਤ ਵੱਲੋਂ 25 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਸ਼ਜਾ ਦਾ ਐਲਾਨ ਵੀ ਕਰ ਦਿੱਤਾ ਗਿਆ । ਫ਼ਾਜ਼ਿਲਕਾ ਜ਼ਿਲ੍ਹਾ ਅਦਾਲਤ ਵੱਲੋਂ ਸ਼ਿਵ ਲਾਲ ਡੋਡਾ, ਅਮਿਤ ਡੋਡਾ ਸਮੇਤ 24 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਹੁਕਮ ਵਧੀਕ ਸੈਸ਼ਨ ਜੱਜ ਮਾਨਯੋਗ ਜਸਪਾਲ ਵਰਮਾ ਦੀ ਅਦਾਲਤ ਵੱਲੋਂ ਸੁਣਾਏ ਗਏ ਹਨ। ਇਨ੍ਹਾਂ ਦੋਸ਼ੀਆਂ ‘ਚੋਂ ਇਕ ਦੋਸ਼ੀ ਨੂੰ 4 ਸਾਲ ਦੀ ਸਜ਼ਾ ਹੋਈ ਹੈ, ਇਕ ਦੋਸ਼ੀ ਨੂੰ ਬਰੀ ਕੀਤਾ ਗਿਆ ਹੈ।
ਅਬੋਹਰ ਵਿੱਚ 11 ਦਸੰਬਰ 2015 ਨੂੰ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ‘ਤੇ ਦੋ ਨੌਜਵਾਨਾਂ ਭੀਮ ਤੇ ਜੰਟਾ ਦੇ ਹੱਥ ਪੈਰ ਕੱਟ ਦਿੱਤੇ ਗਏ ਸਨ। ਘਟਨਾ ਤੋਂ ਬਾਅਦ ਜਦੋਂ ਨੌਜਵਾਨਾਂ ਨੂੰ ਅੰਮ੍ਰਿਤਸਰ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਭੀਮ ਟਾਂਕ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ਮਗਰੋਂ ਅਕਾਲੀ ਦਲ ਵੀ ਘਿਰਿਆ ਸੀ ਕਿਉਂਕਿ ਸ਼ਿਵ ਲਾਲ ਡੋਡਾ ਦੇ ਅਕਾਲੀਆਂ ਨਾਲ ਨੇੜਲੇ ਸਬੰਧ ਸੀ। ਉਸ ਵੇਲੇ ਵਿਰੋਧੀਆਂ ਦਾ ਇਲਜ਼ਾਮ ਸੀ ਕਿ ਅਕਾਲੀ ਦਲ ਨਾਲ ਨਜ਼ਦੀਕੀਆਂ ਦੇ ਚੱਲਦੇ ਹੀ ਸ਼ਿਵ ਲਾਲ ਡੋਡਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਕਾਲੀ ਦਲ ਲਗਾਤਾਰ ਸ਼ਿਵ ਲਾਲ ਡੋਡਾ ਨਾਲ ਕਿਸੇ ਵੀ ਕਿਸਮ ਦੇ ਸਬੰਧ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ।

Real Estate