ਫੂਲਕਾ ਦਾ ਅਸਤੀਫ਼ਾ ਹੋਇਆ ਪ੍ਰਵਾਨ

773

ਆਮ ਆਦਮੀ ਪਾਰਟੀ ਛੱਡ ਚੁੱਕੇ ਹਲਕਾ ਦਾਖਾ ਤੋਂ ਵਿਧਾਇਕ ਐਡਵੋਕੇਟ ਐਚ ਐਸ ਫੂਲਕਾ ਦਾ ਅੱਜ ਵਿਧਾਨ ਸਭਾ ਦੀ ਮੈਂਬਰਸਿ਼ੱਪ ਤੋਂ ਵੀ ਅਸਤੀਫ਼ਾ ਪ੍ਰਵਾਨ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਐਚ ਐਸ ਫੂਲਕਾ ਦੇ ਅਸਤੀਫ਼ੇ ‘ਤੇ ਮੋਹਰ ਲਗਾ ਦਿੱਤੀ ਹੈ। ਫੂਲਕਾ ਨੇ ਬੀਤੇ ਦਿਨੀਂ ਸਪੀਕਰ ਨੂੰ ਚਿੱਠੀ ਲਿੱਖ ਕੇ ਅਸਤੀਫਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਪਿਛਲੇ ਦਿਨੀਂ ਅਸਤੀਫਾ ਨਾ -ਮਨਜ਼ੂਰ ਹੋਣ ‘ਤੇ ਸੁਪਰੀਮ ਕੋਰਟ ਜਾਣ ਦੀ ਧਮਕੀ ਦਿੱਤੀ ਸੀ।
ਫੂਲਕਾ ਨੇ 12 ਅਕਤੂਬਰ 2018 ਨੂੰ ਬੇਅਦਬੀ ਮਾਮਲਿਆ ਤੇ ਕੋਈ ਇਨਸਾਫ ਨਾ ਮਿਲਣ ਦੇ ਵਿਰੋਧ ‘ਚ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।

Real Estate