5ਵੀਂ 8ਵੀਂ ਦੀ ਪ੍ਰੀਖਿਆ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਹੋਵੇਗੀ

1046

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹੁਣ 5ਵੀਂ ਅਤੇ 8ਵੀਂ ਦੀ ਪ੍ਰੀਖਿਆ ਲਈ ਜਾਵੇਗੀ। ਇਹ ਪ੍ਰੀਖਿਆ ਹਰ ਵਿਦਿਅਕ ਸੈਸ਼ਨ ਦੇ ਅੰਤ ‘ਚ ਲਈ ਜਾਵੇਗੀ। ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਸੰਨ 2009 ਵਿੱਚ ਸਿੱਖਿਆ ਦਾ ਅਧਿਕਾਰ ਕਾਨੂੰਨ ਆਇਆ ਸੀ। ਇਸ ਕਾਨੂੰਨ ਦੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ 8ਵੀਂ ਤੱਕ ਦੀ ਪ੍ਰੀਖਿਆ ਬੰਦ ਕਰ ਦਿੱਤੀ ਗਈ ਸੀ। ਜਿਸ ਕਰਕੇ ਸਕੂਲ 8ਵੀਂ ਤੱਕ ਕਿਸੇ ਵੀ ਬੱਚੇ ਨੂੰ ਫ਼ੇਲ੍ਹ ਨਹੀਂ ਕਰ ਸਕਦੇ ਸਨ।
ਸਕੂਲਾਂ ਵਿੱਚ 5ਵੀਂ ਅਤੇ 8ਵੀਂ ਦੀ ਪ੍ਰੀਖਿਆ ਬੰਦ ਹੋਣ ਤੋਂ ਬਾਅਦ ਸਿੱਖਿਆ ਦਾ ਪੱਧਰ ਕਾਫ਼ੀ ਹੇਠਾਂ ਆਇਆ ਹੈ। ਪ੍ਰੀਖਿਆ ਬੰਦ ਕਰਨ ਤੋਂ ਬਾਅਦ ਸਾਰੇ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ ਸੀ। ਫ਼ਿਰ ਇੱਕ ਕਮੇਟੀ ਬਣਾਈ ਗਈ, ਜਿਸ ਦਾ ਪ੍ਰਧਾਨ ਪੰਜਾਬ ਦੇ ਤਤਕਾਲੀ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਬਣਾਇਆ ਗਿਆ ਸੀ। ਡਾਕਟਰ ਚੀਮਾ ਦੀ ਰਿਪੋਰਟ ਦੇ ਅਧਾਰ ‘ਤੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪ੍ਰੀਖਿਆ ਲੈਣ ਦੇ ਅਧਿਕਾਰ ਦੇ ਦਿੱਤੇ ਸਨ। ਡਾਕਟਰ ਚੀਮਾ ਨੇ ਪੰਜਾਬ ‘ਚ ਇਹ ਪ੍ਰੀਖਿਆ ਸ਼ੁਰੂ ਕਰਵਾ ਦਿੱਤੀ ਸੀ ਅਤੇ ਇਹ ਪ੍ਰੀਖਿਆ ਸੂਬਾਈ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਲੈ ਰਿਹਾ ਸੀ। ਹੁਣ ਪੰਜਾਬ ਸਕੂਲ ਸਿਖਿਆ ਬੋਰਡ ਵੀ5ਵੀਂ ਅਤੇ 8ਵੀਂ ਦੀ ਪ੍ਰੀਖਿਆ ਲੈ ਸਕੇਗਾ।
ਜੇਕਰ ਕੋਈ ਬੱਚਾ ਪ੍ਰੀਖਿਆ ‘ਚ ਫੇਲ੍ਹ ਹੋ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਬੋਰਡ ਵਲੋਂ ਦੋ ਮਹੀਨੇ ਦੀ ਮਿਆਦ ‘ਚ ਪ੍ਰੀਖਿਆ ਦਿੰਦਾ ਹੈ, ਉਸ ਤੋਂ ਬਾਅਦ ਅਗਲੀ ਜਮਾਤ’ਚ ਅਜਿਹੇ ਵਿਦਿਆਰਥੀ ਨੂੰ ਪ੍ਰੋਵਿਜ਼ਨਲ ਰੂਪ ‘ਚ ਤਰੱਕੀ ਦਿੱਤੀ ਜਾਵੇਗੀ। ਅਜਿਹੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਸਾਰੀ ਜ਼ਰੂਰੀ ਵਿਦਿਅਕ ਮਦਦ ਪ੍ਰਦਾਨ ਕੀਤੀ ਜਾਵੇਗੀ। ਜੇਕਰ ਕੋਈ ਬੱਚਾ ਪੀਐੱਸਈਬੀ ਵਲੋਂ ਕਰਵਾਈ ਪ੍ਰੀਖਿਆ ‘ਚ ਵੀ ਪਾਸ ਨਹੀਂ ਹੁੰਦਾ ਤਾਂ ਉਸ ਨੂੰ ਪਿਛਲੀ ਜਮਾਤ ‘ਚ ਹੀ ਰੱਖਿਆ ਜਾਵੇਗਾ।

Real Estate