ਬਹੁਚਰਚਿਤ ਭੀਮ ਟਾਂਕ ਹੱਤਿਆ ਕਾਂਡ ਮਾਮਲੇ ‘ਚ 25 ਜਾਣੇ ਦੋਸ਼ੀ ਕਰਾਰ

ਪੰਜਾਬ ਦੇ ਬਹੁਚਰਚਿਤ ਅਬੋਹਰ ਭੀਮ ਟਾਂਕ ਹੱਤਿਆ ਕਾਂਡ ਮਾਮਲੇ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਅਦਾਲਤ ਵੱਲੋਂ 25 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਦੋਂ ਕਿ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ। ਖ਼ਬਰਾਂ ਅਨੁਸਾਰ ਪੰਜਾਬ ਦੇ ਸ਼ਰਾਬ ਦੇ ਪ੍ਰਮੁੱਖ ਕਾਰੋਬਾਰੀ ਸ਼ਿਵ ਲਾਲ ਡੋਡਾ ਤੇ ਉਨ੍ਹਾਂ ਦੇ ਭਤੀਜੇ ਅਮਿਤ ਡੋਡਾ ਦਾ ਨਾਂ ਵੀ ਦੋਸ਼ੀਆਂ ਦੀ ਸੂਚੀ ਵਿਚ ਸ਼ਾਮਲ ਹੈ। ਅਦਾਲਤ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ।

Real Estate