ਪਾਕਿਸਤਾਨ ਨੇ ਸਮਝੌਤਾ ਰੇਲ ਦੇ ਨਾਲ ਨਾਲ ਭਾਰਤੀ ਫਿਲਮਾਂ ਵੀ ਕੀਤੀਆਂ ਬੰਦ

964

ਪਾਕਿਸਤਾਨ ਨੇ ਸਮਝੌਤਾ ਰੇਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਭਾਰਤ ਆਉਣ ਦੀ ਉਡੀਕ ਕਰ ਰਹੇ ਕਾਫੀ ਮੁਸਾਫਿਰ ਮੁਸ਼ਕਿਲ ਵਿੱਚ ਫਸ ਗਏ ਹਨ। ਭਾਰਤ ਵੱਲੋਂ ਕਸ਼ਮੀਰ ਦੇ ਪੁਰਗਠਨ ਤੋਂ ਬਾਅਦ ਪਾਕਿਸਤਾਨ ਨੇ ਸਖ਼ਤ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਅਟਾਰੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਨੁਸਾਰ ਅੱਜ ਸਮਝੌਤਾ ਐਕਸਪ੍ਰੈਸ ਨੇ ਪਾਕਿਸਤਾਨ ਤੋਂ ਭਾਰਤ ਆਉਣਾ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਸੁਨੇਹਾ ਪ੍ਰਾਪਤ ਹੋਇਆ ਹੈ ਕਿ ਉਹ ਸਮਝੌਤਾ ਐਕਸਪ੍ਰੈਸ ਨਾਲ ਆਪਣਾ ਡਰਾਈਵਰ ਤੇ ਗਾਰਡ ਨਹੀਂ ਭੇਜ ਰਹੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਾਰਤ ਚਾਹੇ ਤਾਂ ਉਹ ਆਪਣਾ ਡਰਾਈਵਰ ਤੇ ਹੋਰ ਅਮਲਾ ਭੇਜ ਦੇਵੇ ਤੇ ਟਰੇਨ ਲੈ ਜਾਵੇ। ਚਾਲਕ ਦਲ ਦੇ ਉਹੀ ਮੈਂਬਰ ਭੇਜੇ ਜਾਣ ਜਿਨ੍ਹਾਂ ਕੋਲ ਵੀਜ਼ਾ ਹੈ। ਉਹ ਸਾਰੇ ਜਣੇ ਸਮਝੌਤਾ ਐਕਸਪ੍ਰੈਸ ਨੂੰ ਭਾਰਤ ਲਿਜਾ ਸਕਦੇ ਹਨ।
ਪਾਕਿਸਤਾਨ ਪ੍ਰਧਾਨ ਮੰਤਰੀ ਦੇ ਸੂਚਨਾ ਤੇ ਪ੍ਰਸਾਰਨ ਲਈ ਵਿਸ਼ੇਸ਼ ਸਹਿਯੋਗੀ ਡਾ। ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਹੈ ਕਿ ਭਾਰਤੀ ਫਿਲਮਾ ਵੀ ਪਾਕਿਸਤਾਨੀ ਸਿਨੇਮਿਆਂ ਵਿਚ ਪ੍ਰਦਰਸ਼ਿਤ ਨਹੀਂ ਹੋਣਗੀਆਂ।

Real Estate