ਸੁਸ਼ਮਾ ਸਵਰਾਜ ਦਾ ਆਖਰੀ ਟਵੀਟ

ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸੁਸ਼ਮਾ ਸਵਰਾਜ ਦਾ ਬੀਤੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਰਾਤੀਂ ਦਿਲ ਦਾ ਦੌਰਾ ਪੈਣ ’ਤੇ ਉਨ੍ਹਾਂ ਨੂੰ ਰਾਤ 10:20 ਵਜੇ ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਦਿਹਾਂਤ ਤੋਂ 3 ਘੰਟੇ ਪਹਿਲਾਂ ਉਨ੍ਹਾਂ ਨੇ ਧਾਰਾ 370 ਹਟਣ ’ਤੇ ਟਵੀਟ ਕੀਤਾ ਸੀ। ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਨੂੰ ਹੋਇਆ ਸੀ। ਸੁਸ਼ਮਾ ਦੇ ਦਿਹਾਂਤ ਦੀ ਖਬਰ ਮਿਲਦੇ ਸਾਰ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ। ਹਰਸ਼ਵਰਧਨ, ਰਾਜਨਾਥ ਸਿੰਘ, ਨਿਤਿਨ ਗਡਕਰੀ, ਸਮ੍ਰਿਤੀ ਈਰਾਨੀ, ਮਨੋਜ ਤਿਵਾੜੀ ਅਤੇ ਮੀਨਾਕਸ਼ੀ ਲੇਖੀ ਏਮਜ਼ ਪੁੱਜੇ। ਰਾਹੁਲ ਗਾਂਧੀ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਅੱਜ ਬੁੱਧਵਾਰ ਦੁਪਹਿਰ 11 ਵਜੇ ਬੀਜੇਪੀ ਦਫਤਰ ‘ਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਵੇਗਾ, ਜਿਥੇ 3 ਵਜੇ ਤਕ ਉਨ੍ਹਾਂ ਦੇ ਆਖਰੀ ਦਰਸ਼ਨ ਹੇਣਗੇ। ਜਾਣਕਾਰੀ ਮੁਤਾਬਕ ਲੋਧੀ ਰੋਡ ਦੇ ਸ਼ਮਸ਼ਾਨਘਾਟ ‘ਚ 3 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Real Estate