ਵਾਈਸ ਚਾਂਸਲਰ ਪ੍ਰੋ ਘੁੰਮਣ ਵੱਲੋਂ ‘ਕੰਟਰੀਬਿਊਸ਼ਨ ਆਫ਼ ਭਾਈ ਕਾਨ੍ਹ ਸਿੰਘ ਨਾਭਾ ਟੂ ਹਿੰਦੂਸਤਾਨੀ ਮਿਊਜਿਕ” ਪੁਸਤਕ ਦਾ ਵਿਮੋਚਨ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ।) ਬੀ।ਐਸ। ਘੁੰਮਣ ਵੱਲੋਂ ਅੱਜ ਸ਼ਾਸਤਰੀ ਸੰਗੀਤ ਦੀ ਗਾਇਕਾ ਅਤੇ ਸਿਤਾਰ ਵਾਦਕ (ਡਾ) ਰਵਿੰਦਰ ਕੌਰ ਰਵੀ ਦੁਆਰਾ ਲਿਖਿਤ ਪੁਸਤਕ, ‘ਕੰਟਰੀਬਿਊਸ਼ਨ ਆਫ਼ ਭਾਈ ਕਾਨ੍ਹ ਸਿੰਘ ਨਾਭਾ ਟੂ ਹਿੰਦੂਸਤਾਨੀ ਮਿਊਜਿਕ’ ਦਾ ਵਿਮੋਚਨ ਕੀਤਾ ਗਿਆ। ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇਸ ਪੁਸਤਕ ਨੂੰ ਕਨਿਸਕਾ ਪਬਲੀਸਰਜ਼ ਦਿੱਲੀ, ਵੱਲੋਂ ਪ੍ਰਕਾਸ਼ਮਾਨ ਕੀਤਾ ਗਿਆ ਹੈ। ਡਾ। ਰਵਿੰਦਰ ਕੌਰ ਰਵੀ ਜੋ ਕਿ ਯੂਨਿਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਇਸ ਪੁਸਤਕ ਤੋਂ ਪਹਿਲਾਂ ਉਹ ਚਾਰ ਹੋਰ ਇਤਿਹਾਸਕ ਮਹੱਤਵ ਵਾਲੀਆਂ ਪੁਸਤਕਾਂ, ‘ਬਿਖਰੇ ਮੋਤੀ’, ਇਤਿਹਾਸ ਖ਼ਾਨਦਾਨ ਰਈਸ਼ ਬਾਗੜੀਆਂ, ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ, ਅਤੇ ਗੀਤਾਂਜਲੀ ਹਰੀ ਵ੍ਰਿਜੇਸ਼ ਆਦਿ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁਕੇ ਹਨ ਅਤੇ ਹੁਣ ਇਸ ਪੁਸਤਕ ਰਾਹੀ ਲੰਮੀ ਖੋਜ ਉਪਰੰਤ ਭਾਈ ਕਾਹਨ ਸਿੰਘ ਨਾਭਾ ਦੀਆਂ ਸਮੁੱਚੀਆਂ ਲਿਖਤਾਂ ਵਿੱਚ ਦਰਜ ਸੰਗੀਤਕ ਜਾਣਕਾਰੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪੁਸਤਕ ਰੂਪ ਵਿੱਚ ਪਾਠਕਾਂ ਸਾਹਮਣੇ ਪ੍ਰਸਤੁਤ ਕੀਤਾ ਹੈ। ਇਸ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਏ।ਪੀ ਸਿੰਘ, ਪ੍ਰੋ (ਡਾ) ਯਸ਼ਪਾਲ ਸ਼ਰਮਾ, ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ, ਕਰਨਲ ਐਮਐਸ ਬਰਨਾਲਾ, ਅਸਿਸਟੈਂਟ ਪ੍ਰੋਫੈਸਰ, (ਡਾ) ਜਯੋਤੀ ਸ਼ਰਮਾ, ਅਸਿਸਟੈਂਟ ਪ੍ਰੋਫੈਸਰ ਵਨੀਤਾ ਅਤੇ ਡਾ ਜਗਮੇਲ ਭਾਠੂਆਂ ਮੌਜੂਦ ਸਨ।

Real Estate