ਭਾਜਪਾਈ ਵਿਧਾਇਕ ਦੇ ਕਸ਼ਮੀਰੀ ਕੁੜੀਆਂ ਬਾਰੇ ਵਿਗੜੇ ਬੋਲ

ਜੰਮੂ ਤੇ ਕਸ਼ਮੀਰ ਦੇ ਪੁਨਰਗਠਨ ਦਾ ਬਿੱਲ ਪਾਸ ਕਰਵਾਉਣ ਮਗਰੋਂ ਭਾਜਪਾ ਦੇ ਲੀਡਰਾਂ ਨੂੰ ਅਜੀਬ ਹੀ ਚਾਅ ਚਵ੍ਹਿਆ ਹੋਇਆ ਹੈ । ਅਜਿਹੇ ਹੀ ਭਾਜਪਾਈ ਲੀਡਰ ਨੇ ਨੌਜਵਾਨਾਂ ਨੂੰ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਵਾਉਣ ਦੀ ਸਲਾਹ ਦੇ ਰਹੇ ਹਨ । ਉੱਤਰ ਪ੍ਰਦੇਸ਼ ਦੇ ਮੁਜ਼ੱਫਰਪੁਰ ਤੋਂ ਵਿਧਾਇਕ ਵਿਕਰਮ ਸੈਣੀ ਨੇ ਭਾਜਪਾ ਦੇ ਵਰਕਰਾਂ ਨੂੰ ਕਿਹਾ ਹੈ ਕਿ ਹੁਣ ਧਾਰਾ 370 ਖ਼ਤਮ ਹੋ ਗਈ ਹੈ ਤੇ ਉਹ ਗੋਰੀਆਂ-ਗੋਰੀਆਂ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਵਾਉਣਾ ਵੀ ਸੌਖਾ ਹੋ ਗਿਆ ਹੈ। ਉਸ ਨੇ ਚਾਈਂ-ਚਾਈਂ ਇਹ ਵੀ ਕਹਿ ਦਿੱਤਾ ਕਿ ਭਾਜਪਾ ਦੇ ਕੁਆਰੇ ਕਸ਼ਮੀਰ ਜਾਣ ਪਲਾਟ ਖਰੀਦਣ ਤੇ ਵਿਆਹ ਕਰਵਾਉਣ। ਵਿਧਾਇਕ ਨੇ ਇਹ ਵੀ ਕਿਹਾ ਕਿ ਮੋਦੀ ਜੀ ਨੇ ਸਾਡਾ ਸੁਫਨਾ ਪੂਰਾ ਕਰ ਦਿੱਤਾ ਤੇ ਸਾਰਾ ਦੇਸ਼ ਇਸ ਦਾ ਜਸ਼ਨ ਮਨਾ ਰਿਹਾ ਹੈ। ਉਸ ਨੇ ਕਿਹਾ ਕਿ ਪਹਿਲਾਂ ਜੇ ਕੋਈ ਕਸ਼ਮੀਰੀ ਔਰਤ ਉੱਤਰ ਪ੍ਰਦੇਸ਼ ਵਿੱਚ ਵਿਆਹ ਕਰਵਾਉਂਦੀ ਸੀ ਤਾਂ ਉਸ ਦੀ ਨਾਗਰਿਕਤਾ ਖ਼ਤਮ ਹੋ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ।ਸੈਣੀ ਨੇ ਕਿਹਾ ਕੁਆਰੇ ਜਾਣ ਤੇ ਉੱਥੇ ਵਿਆਹ ਕਰਵਾ ਲੈਣ। ਯੂਪੀ ਦੇ ਭਾਜਪਾਈ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ।

Real Estate