ਬੈਂਕ ਭ੍ਰਿਸ਼ਟਾਚਾਰ ਮਾਮਲੇ ’ਚ ਮਹਿਬੂਬਾ ਮੁਫਤੀ ਦੀਆਂ ਵਧਣਗੀਆਂ ਮੁਸ਼ਕਿਲਾਂ !

1175

ਧਾਰਾ 370 ਹਟਾਉਣ ਦੇ ਮਾਮਲੇ ਦੌਰਾਨ ਗ੍ਰਿਫਤਾਰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਭ੍ਰਿਸ਼ਟਾਚਾਰ ਮਾਮਲੇ ‘ਚ ਫਸਦੀ ਨ਼ਜਰ ਆ ਰਹੀ ਹੈ । ਜੰਮੂ-ਕਸ਼ਮੀਰ ਬੈਂਕ ਭ੍ਰਿਸ਼ਟਾਚਾਰ ਮਾਮਲੇ ਚ ਜਾਂਚ ਏਜੰਸੀ ਨੂੰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਉਨ੍ਹਾਂ ਦੇ ਕਈ ਸਾਥੀਆਂ (ਸਾਬਕਾ ਮੰਤਰੀਆਂ) ਖਿਲਾਫ ਪੱਕੇ ਸਬੂਤ ਹੱਕ ਲੱਗ ਗਏ ਹਨ। ਅਜਿਹੇ ਚ ਹੁਣ ਇਨ੍ਹਾਂ ਆਗੂਆਂ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ਚ ਕਿਸੇ ਵੀ ਸਮੇਂ ਇਨ੍ਹਾਂ ਆਗੂਆਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਸੂਤਰਾਂ ਮੁਤਾਬਕ ਐਨਆਈਏ ਨੂੰ ਅਜਿਹੇ ਪੱਕੇ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਉਕਤ ਆਗੂਆਂ ਨੇ ਜੰਮੂ-ਕਸ਼ਮੀਰ ਬੈਂਕ ਚ ਆਪਣੀ ਮਨਮਰਜ਼ੀ ਨਾਲ ਕੰਮ ਕਰਾਇਆ ਹੈ। ਲਗਪਗ 48 ਹਜ਼ਾਰ ਖਾਤੇ ਅਜਿਹੇ ਮਿਲੇ ਹਨ ਜਿਨ੍ਹਾਂ ਚ ਕਈ ਤਰ੍ਹਾਂ ਦੀ ਲਾਜ਼ਮੀ ਸੂਚਨਾਵਾਂ ਦੀ ਘਾਟ ਹੈ। ਇਸ ਤੋਂ ਇਲਾਵਾ ਕੁਝ ਖਾਤੇ ਅਜਿਹੇ ਮਿਲੇ ਹਨ ਜਿਨ੍ਹਾਂ ਚ ਨਾਂ ਅਤੇ ਪਤਾ ਗਲਤ ਹੋਣ ਤੋਂ ਇਲਾਵਾ ਵਿਅਕਤੀਗਤ ਪਛਾਣ ਦੱਸਣ ਵਾਲਾ ਕੋਈ ਦਸਤਾਵੇਜ਼ ਹੀ ਨਹੀਂ ਲਗੇ ਹਨ। ਇਸ ਤੋਂ ਇਲਾਵਾ ਬੈਂਕ ਚ ਅਜਿਹੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਜਿਨ੍ਹਾਂ ਨੇ ਕਥਿਤ ਆਗੂਆਂ ਦੇ ਇਸ਼ਾਰੇ ਤੇ ਅੱਤਵਾਦੀ ਸੰਗਠਨਾਂ ਦੀ ਮਦਦ ਕਰਨ ਲਈ ਤੈਅ ਮਾਪਦੰਡਾਂ ਨੂੰ ਕਿਨਾਰੇ ਕਰਕੇ ਰੁਪਇਆਂ ਦਾ ਲੈਣ-ਦੇਣ ਕੀਤਾ। ਖ਼ਬਰਾਂ ਅਨੁਸਾਰ ਇਸ ਮਾਮਲੇ ਚ ਬੈਂਕ ਦੇ ਸਾਬਕਾ ਪ੍ਰਧਾਨ ਪਰਵੇਜ਼ ਅਹਿਮਦ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

Real Estate