ਥਾਣੇਦਾਰ ਦੀ ਸਰਕਾਰੀ ਰਿਵਾਲਵਰ ਨਾਲ ਹਵਾਲਾਤੀ ਦੀ ਮੌਤ, ਪੁਲਿਸ ਦਾ ਦਾਅਵਾ ਕੀਤੀ ਖੁਦਕੁਸ਼ੀ

1034

ਮੰਗਲਵਾਰ ਸਵੇਰੇ ਸਮਰਾਲਾ ਦੇ ਥਾਣੇ ਵਿੱਚ ਗੋਲੀ ਚੱਲਣ ਨਾਲ ਹਵਾਲਾਤੀ ਦੀ ਮੌਤ ਹੋ ਗਈ । ਥਾਣੇਦਾਰ ਦੀ ਸਰਕਾਰੀ ਰਿਵਾਲਵਰ ਵਿੱਚੋਂ ਚੱਲੀ ਗੋਲੀ ਨਾਲ ਹਵਾਲਤੀ ਦੀ ਮੌਕੇ ’ਤੇ ਹੀ ਮੌਤ ਹੋਈ ਹੈ । ਇਸ ਮਾਮਲੇ ਵਿੱਚ ਪੁਲਿਸ ਦਾ ਦਾਅਵਾ ਹੈ ਕਿ ਹਵਾਲਾਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਹਿਚਾਣ ਨਿਰਦੀਪ ਸਿੰਘ ਵਾਸੀ ਪਿੰਡ ਮੰਜਾਲੀ ਕਲਾਂ ਦੇ ਰੂਪ ਵਿੱਚ ਹੋਈ ਹੈ ।ਉੱਚ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਅਨੁਸਾਰ ਪਿੰਡ ਮੰਜਾਲੀ ਕਲਾਂ ਦੇ ਨਿਰਦੀਪ ਸਿੰਘ ਨੂੰ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਥਾਣੇ ਦੇ ਅੰਦਰ ਹੀ ਨਿਰਦੀਪ ਸਿੰਘ ਦੀ ਕਨਪਟੀ ’ਤੇ ਗੋਲੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਦੇ ਹੋਏ ਕਿਹਾ ਕਿ ਹਵਾਲਾਤੀ ਨਿਰਦੀਪ ਸਿੰਘ ਤੋਂ ਤਫਸ਼ੀਸ਼ੀ ਅਫ਼ਸਰ ਆਪਣੇ ਕਮਰੇ ਵਿੱਚ ਪੁੱਛਗਿੱਛ ਕਰ ਰਿਹਾ ਸੀ ਅਤੇ ਅਚਾਨਕ ਜਦੋਂ ਤਫਸ਼ੀਸ਼ੀ ਅਫ਼ਸਰ ਦੇ ਆਪਣੇ ਕਮਰੇ ਵਿੱਚੋਂ ਬਾਹਰ ਚਲੇ ਜਾਣ ਤੋਂ ਬਾਅਦ ਹਵਾਲਾਤੀ ਨਿਰਦੀਪ ਸਿੰਘ ਨੇ ਉਨ੍ਹਾਂ ਦੇ ਦਰਾਜ ਵਿੱਚ ਪਈ ਸਰਕਾਰੀ ਰਿਵਾਲਵਰ ਕੱਢ ਕੇ ਖ਼ੁਦ ਨੂੰ ਕਨਪਟੀ ’ਤੇ ਗੋਲੀ ਮਾਰ ਲਈ ।

Real Estate