ਡੇਰਾ ਮੁਖੀ ਲਈ ਮੰਗੀ ਗਈ ਪੇਰੋਲ , ਕਿਹਾ “ਉਸ ਦੀ ਮਾਂ ਬਿਮਾਰ ਹੈ”

994

ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਤੇ ਪੱਤਰਕਾਰ ਛਤਰਪਤੀ ਦੀ ਹੱਤਿਆ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਲਈ ਇੱਕ ਵਾਰ ਫਿਰ ਪੈਰੋਲ ਦੀ ਮੰਗ ਕੀਤੀ ਗਈ ਹੈ। ਪੈਰੋਲ ਦੀ ਮੰਗ ਰਾਮ ਰਹੀਮ ਦੀ ਪਤਨੀ ਨੇ ਕੀਤੀ ਹੈ। ਰਾਮ ਰਹੀਮ ਦੇ ਲਈ ਪੈਰੋਲ ਦੀ ਮੰਗ ਕਰਦੇ ਹੋਏ ਉਸ ਦੀ ਪਤਨੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਮ ਰਹੀਮ ਦੀ ਮਾਂ ਬਹੁਤ ਬਿਮਾਰ ਹੈ ਤੇ ਉਸਨੇ ਆਪਣੇ ਬੇਟੇ ਨੂੰ ਆਪਣੇ ਕੋਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਦੂਜੇ ਪਾਸੇ ਇਸ ਪਟੀਸ਼ਨ ਉੱਤੇ ਹਾਈਕੋਰਟ ਨੇ ਰੋਹਤਕ ਜੇਲ੍ਹ ਮੁਖੀ ਨੇ ਕਿਹਾ ਕਿ ਉਹ ਪੰਜ ਦਿਨ ‘ਚ ਇਸ ਬਾਰੇ ਫ਼ੈਸਲਾ ਲੈਣਗੇ। ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੇ ਖੇਤੀ ਕਰਨ ਲਈ ਪੈਰੋਲ ਪਟੀਸ਼ਨ ਦਾਇਰ ਕੀਤੀ ਸੀ ਪਰ ਬਾਅਦ ਵਿੱਚ ਖ਼ੁਦ ਹੀ ਵਾਪਸ ਲੈ ਲਈ ਸੀ।

Real Estate